ਲਖਨਊ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ‘ਅਣ-ਉਪਯੋਗੀ’ ਕਰਾਰ ਦਿੰਦਿਆਂ ਉਨ੍ਹਾਂ ਦੀ ਹਕੂਮਤ ਦੌਰਾਨ ਦਲਿਤਾਂ ਅਤੇ ਮਹਿਲਾਵਾਂ ਖ਼ਿਲਾਫ਼ ਹੋਏ ਜੁਰਮਾਂ ਦਾ ਹਵਾਲਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਪੀ ਲਈ ਯੋਗੀ ਨੂੰ ‘ਉਪਯੋਗੀ’ ਦੱਸਣ ’ਤੇ ਅਖਿਲੇਸ਼ ਨੇ ਟਵੀਟ ਕਰਕੇ ਉਕਤ ਟਿੱਪਣੀ ਕੀਤੀ। ਅਖਿਲੇਸ਼ ਨੇ ਆਪਣੇ ਟਵੀਟ ’ਚ ਕਿਹਾ,‘‘ਹਾਥਰਸ ਦੀ ਧੀ, ਲਖੀਮਪੁਰ ਦੇ ਕਿਸਾਨ, ਗੋਰਖਪੁਰ ਦੇ ਵਪਾਰੀ ਅਤੇ ਮਹਿਲਾਵਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਬੇਰੁਜ਼ਗਾਰ ਨੌਜਵਾਨ, ਦਲਿਤ ਅਤੇ ਪੱਛੜੇ ਲੋਕ ਆਖ ਰਹੇ ਹਨ ਕਿ ਯੂਪੀ ਦੀ ਮੌਜੂਦਾ ਸਰਕਾਰ ਅਣ-ਉਪਯੋਗੀ ਹੈ।’’ ਯਾਦਵ ਨੇ ਕਿਹਾ ਕਿ ਯੂਪੀ ਅੱਜ ਆਖ ਰਿਹਾ ਹੈ ਕਿ ਉਨ੍ਹਾਂ ਨੂੰ ਭਾਜਪਾ ਨਹੀਂ ਚਾਹੀਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly