ਵਰਵਰਾ ਰਾਓ ਦੀ ਸਿਹਤ ਮੈਡੀਕਲ ਤੌਰ ’ਤੇ ਸਥਿਰ: ਐੱਨਆਈਏ

ਮੁੰਬਈ(ਸਮਾਜ ਵੀਕਲੀ): ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧ ਮਾਮਲੇ ’ਚ ਮੁਲਜ਼ਮ ਕਵੀ ਵਰਵਰਾ ਰਾਓ ਦੀ ਸਿਹਤ ਸਥਿਰ ਹੈ। ਇਸ ਲਈ ਉਨ੍ਹਾਂ ਨੂੰ ਜੇਲ੍ਹ ਅਥਾਰਿਟੀਆਂ ਸਾਹਮਣੇ ਆਤਮ ਸਮਰਪਣ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਸਾਲ ਫਰਵਰੀ ’ਚ ਮੈਡੀਕਲ ਆਧਾਰ ’ਤੇ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ। ਐੱਨਆਈਏ ਦੇ ਵਕੀਲ ਸੰਦੇਸ਼ ਪਾਟਿਲ ਨੇ ਜਸਟਿਸ ਨਿਤਿਨ ਜਾਮਦਾਰ ਤੇ ਜਸਟਿਸ ਐੱਸਵੀ ਕੋਤਵਾਲ ਦੇ ਬੈਂਚ ਨੂੰ ਦੱਸਿਆ ਕਿ 83 ਸਾਲਾ ਰਾਓ ਦੀ ਸ਼ਹਿਰ ਦੇ ਨਿੱਜੀ ਨਾਨਾਵਤੀ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਮੈਡੀਕਲ ਜਾਂਚ ਕੀਤੀ ਸੀ। ਅਦਾਲਤ ਨੇ ਨਾਨਾਵਤੀ ਹਸਪਤਾਲ ਨੂੰ ਰਾਓ ਦੀ ਮੂਲ ਮੈਡੀਕਲ ਰਿਪੋਰਟ 20 ਦਸੰਬਰ ਤੱਕ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਧਾਰਥ ਚਟੋਪਾਧਿਆਏ ਨੇ ਪੁਲੀਸ ਮੁਖੀ ਦਾ ਵਾਧੂ ਚਾਰਜ ਸੰਭਾਲਿਆ
Next articleਧਰਮ ਬਦਲੀ ਨਾਲ ਸਮਾਜ ਵਿੱਚ ਟਕਰਾਅ ਪੈਦਾ ਹੁੰਦੈ: ਆਰਐੱਸਐੱਸ