ਜਦੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਪਰਿਨਿਰਵਾਣ ਦਿਵਸ ਆਉਦਾ ਹੈ ਤਾਂ ਬਹੁਤ ਸਾਰੇ ਅਣਸੁਲਝੇ ਸਵਾਲ ਉਨ੍ਹਾਂ ਦੇ ਜਵਾਬ ਮੰਗਣ ਦੇ ਲਈ ਖੜ੍ਹੇ ਹੋ ਜਾਂਦੇ ਹਨ।ਇਹ ਸਾਡੇ ਲਈ ਬਹੁਤ ਹੀ ਮੰਦਭਾਗਾ ਹੈ ਕਿ ਅਸੀ ਸਾਰੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਨ੍ਹਾਂ ਸਵਾਲਾਂ ਨੂੰ ਇੱਕ ਨਵੇਂ ਮੋੜ ਤੇ ਲੈ ਕੇ ਜਾਣਾ ਚਾਹੰੁਦੇ ਹਾਂ।ਪਰ ਇਹ ਉਸ ਸਮ੍ਹੇਂ ਭੁਲਾ ਦਿੱਤਾ ਜਾਂਦਾ ਹੈ ਕਿ ਸਵਾਲਾਂ ਦੇ ਜਵਾਬ ਮੋੜਨ ਨਾਲੋ ਵਧੇਰੇ ਜਰੂਰੀ ਹੈ,ਕਿਉਕਿ ਇਨਾਂ ਸਵਾਲਾਂ ਦੇ ਜਵਾਬ ਲੰਬੇ ਸਮ੍ਹੇਂ ਤੱਕ ਮਿਲਣਗੇ ਤਾਂ ਕਈ ਪੀੜ੍ਹੀਆਂ ਅਵਿਸ਼ਵਾਸ਼ ਦੇ ਪਰਛਾਂਵੇ ਹੇਠ ਆ ਗਈਆਂ ਹੋਣਗੀਆਂ ।ਬੇਨੇਗਲ ਨਰਸਿਮਹਾ ਰਾਓ ਅਤੇ ਸਚਿਦਾਨੰਦ ਸਿਨਹਾ ਦਾ ਸੰਵਿਧਾਨ ਨਾਲ ਕੀ ਸਬੰਧ ਸੀ?ਕੀ ਸਿਰਫ ਡਾ,ਭੀਮ ਰਾਓ ਅੰਬੇਡਕਰ ਸਾਹਿਬ ਨੇ ਹੀ ਸੰਵਿਧਾਨ ਲਿਖਿਆ ਸੀ?ਸੰਵਿਧਾਨ ਲਿਖਣ ਤੋਂ ਇਲਾਵਾ ਦੇਸ਼ ਅਤੇ ਸਮਾਜ ਦਾ ਕੀ ਹਾਲ ਸੀ?ਸੰਵਿਧਾਨ ਲਿਖਣ ਵਿੱਚ ਡਾ;ਭੀਮ ਰਾਓ ਅੰਬੇਡਕਰ ਤੋਂ ਇਲਾਵਾ ਹੋਰ ਕਿਸੇ ਦਾ ਕੋਈ ਯੋਗਦਾਨ ਨਹੀ ਸੀ?ਸੰਵਿਧਾਨ ਵਿੱਚ ਸਾਡਾ ਬੁਨਿਆਦੀ ਹਿੱਸਾ ਕਿਹੜਾ ਹੈ ਜਿਸ ਉਤੇ ਅਸੀ ਇੰਨੀ ਘ੍ਰਿਣਾ ਕਰ ਰਹੇ ਹਾਂ?ਕੀ ਕਾਰਨ ਹੈ ਕਿ ਸੰਵਿਧਾਨ ਵਿੱਚ 105 ਸੋਧਾਂ ਹੋ ਚੁੱਕੀਆ ਹਨ?ਕੀ ਏਨੀਆਂ ਸੋਧਾਂ ਤੋਂ ਬਾਅਦ ਸੰਵਿਧਾਨ ਦੀ ਸਮੀਖਿਆ ਨਹੀ ਹੋਣੀ ਚਾਹੀਦੀ?ਕੀ ਸਮਾਜ ਸੰਵਿਧਾਨ ਦੁਆਰਾ ਜਾਂ ਸੱਭਿਆਚਾਰ ਦੁਆਰਾ ਸੁਧਰਦਾ ਹੈ?
ਰਾਜਨੀਤੀ ਸਮਾਜ ਨੂੰ ਵੰਡਦੀ ਹੈ ਜਦ ਕਿ ਸੱਭਿਆਚਾਰ ਸਮਾਜ ਨੂੰ ਬਚਾਉਦਾ ਹੈ,ਕੀ ਅਜੋਕੀ ਪੀੜ੍ਹੀ ਨੂੰ ਇਤਿਹਾਸ,ਪਰੰਪਰਾ, ਸੱਭਿਆਚਾਰ ਅਤੇ ਰੀਤੀ ਰਿਵਾਜ਼ਾਂ ਤੋਂ ਜਾਣੂ ਕਰਵਾਉਣਾ ਸਾਡੀ ਜਿੰਮੇਵਾਰੀ ਨਹੀ ਹੈ?ਸੰਵਿਧਾਨ ਦੀ ਸਮੀਖਿਆ ਹੋਣੀ ਚਾਹੀਦੀ ਹੈ,ਜਿਸ ਦੇ ਆਧਾਰ ‘ਤੇ ਸਾਡੇ ਦੇਸ਼ ਦੀ ਸਿਖਿਆ ਨੀਤੀ,ਪ੍ਰਸ਼ਾਸ਼ਨ ਅਤੇ ਨਿਆ ਪ੍ਰਣਾਲੀ ਚਲ ਰਹੀ ਹੈ।ਸੰਵਿਧਾਨ ਅਸਲ ਵਿੱਚ ਸਾਡਾ ਹੈ।ਹਿੰਦੀ ਨੂੰ ਸਰਕਾਰੀ ਭਾਸ਼ਾਂ ਵਜੋਂ ਸਵੀਕਾਰ ਕਰ ਲਿਆ ਗਿਆ,ਪਰ ਅੱਜ ਵੀ ਅਦਾਲਤਾਂ ਦੀ ਭਾਸ਼ਾਂ ‘ਤੇ ਅੰਗਰੇਜ਼ੀ ਦਾ ਹੀ ਕਬਜ਼ਾ ਹੈ।ਮਹਾਤਮਾ ਗਾਂਧੀ ਲਿਖਦੇ ਹਨ ਕਿ ਅਸੀਂ ਅੰਗਰੇਜ਼ੀਵਾਦ ਨੂੰ ਸਵੀਕਾਰ ਨਹੀ ਕਰਾਂਗੇ।ਅੰਗਰੇਜ਼ਾਂ ਨੇ ਜੋ ਭਾਰਤ ਵਿੱਚ ਸੱਭਿਆਚਾਰ ਫੈਲਾਇਆ,ਉਸ ਨੇ ਸਾਡੇ ਦੇਸ਼ ਦੀ ਏਕਤਾ,ਅਖੰਡਤਾ ਅਤੇ ਬਹੁਲਤਾ ਨੂੰ ਤਬਾਹ ਕਰ ਦਿੱਤਾ।ਅੰਗਰੇਜ਼ਾਂ ਨੇ 1857 ਦੇ ਸੰਘਰਸ਼ ਨੂੰ ਸੈਨਿਕਾਂ ਦਾ ਵਿਦਰੋਹ ਕਰਾਰ ਦਿੱਤਾ।ਵੀਰ ਸਾਵਰਕਰ ਨੇ ਸੱਭ ਤੋਂ ਪਹਿਲਾਂ ਇਸ ਨੂੰ ਸੁਤੰਤਰਤਾ ਸੰਗਰਾਮ ਦਾ ਨਾਮ ਦਿੱਤਾ।ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਸਾਨੂੰ ਗ੍ਰਾਮ ਸਮਾਜ ਦੀ ਲੋੜ ਹੈ।ਸਾਡੇ ਵਿਕਾਸ ਦਾ ਰਾਹ ਪਿੰਡ ਤੋਂ ਹੋ ਕੇ ਲੰਘੇਗਾ।ਲੋਕਤੰਤਰ ਪੱਛਮ ਦਾ ਰੂਪ ਹੈ।ਲੋਕਤੰਤਰ ਤੋਂ ਲੋਕ ਗਾਇਬ ਹੋ ਗਏ।ਅੱਜ ਵੀ ਬਹੁਤ ਸਾਰੇ ਕਨੂੰਨ ਸੰਨ 1947 ਤੋਂ ਪਹਿਲਾਂ ਦੇ ਬਣੇ ਹੋਏ ਸਨ,ਉਹਨਾਂ ਨੂੰ ਸੋਧਿਆ ਜਾਣਾ ਚਾਹੀਦਾ ਹੈ।ਭਾਰਤ ਦੀ ਆਜਾਦੀ ਦੇ ਅੰਦੋਲਨ ਵਿੱਚ ਸਵਰਾਜ,ਸਵਧਰਮ,ਸਵਦੇਸ਼ੀ ਅਤੇ ਸਵਭਾਸ਼ਾਂ ਦੀ ਗੱਲ ਹੋਈ।ਇਹ ਕਿੱਥੇ ਵਰਤੋਂ ਵਿੱਚ ਹਨ?
ਡਾ;ਭੀਮ ਰਾਓ ਅੰਬੇਡਕਰ ਨੇ ਦਲਿਤ ਚੇਤਨਾ ਸਮੇਤ ਬਹੁਤ ਸਾਰੇ ਵਿਸਿ਼ਆਂ ‘ਤੇ ਮਹੱਤਵਪੂਰਨ ਸਾਹਤਿਕ ਯੋਗਦਾਨ ਪਾਇਆ ਹੈ।ਉਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਅਤੇ ਉਨਾਂ ਦੀ ਨਿਜੀ ਲਾਇਬਰੇਰੀ ਵਿੱਚ 50,000 ਤੋਂ ਵੱਧ ਕਿਤਾਬਾਂ ਸਨ।ਮੰਨਿਆ ਜਾਂਦਾ ਹੈ ਕਿ ਆਪਣੇ ਸਮ੍ਹੈਂ ਦੇ ਦੌਰਾਨ ਇਹ ਦੁਨੀਆ ਦੀ ਸੱਭ ਤੋਂ ਵੱਡੀ ਪ੍ਰਾਈਵੇਟ ਲਾਇਬ੍ਰੇਰੀ ਸੀ।ਡਾ;ਭੀਮ ਰਾਓ ਅੰਬੇਡਕਰ ਹਿੰਦੀ,ਅੰਗਰੇਜ਼ੀ,ਸੰਸਕ੍ਰਿਤ,ਫਰੈਚ, ਪਾਲੀ,ਜਰਮਨ,ਮਰਾਠੀ,ਫਾਰਸੀ ਅਤੇ ਗੁਜਰਾਤੀ ਵਰਗੀਆਂ ਨੌ ਭਸ਼ਾਵਾਂ ਵਿੱਚ ਨਿਪੁੰਨ ਸਨ।ਉਹ 64 ਵਿਸਿ਼ਆਂ ਦੇ ਜਾਣਕਾਰ ਸਨ।ਉਨਾਂ ਨੇ ਲੱਗਭਗ 21 ਸਾਲਾਂ ਤੱਕ ਸਾਰੇ ਧਰਮਾਂ ਦਾ ਡੂੰਘਾ ਅਧਿਐਨ ਕੀਤਾ ਸੀ।ਇਹ ਕਿੰਨੇ ਲੋਕ ਜਾਣਦੇ ਹਨ?ਇਸ ਦਾ ਕਿਤੇ ਕੋਈ ਜਿ਼ਕਰ ਨਹੀ ਕੀਤਾ ਗਿਆ?
ਭਾਰਤ ਵਿੱਚ ਜਾਤਾਂ-ਉਹਨਾਂ ਦਾ ਮਸ਼ੀਨੀਕਰਨ,ਮੂਲ ਅਤੇ ਵਿਕਾਸ।ਡਾ;ਭੀਮ ਰਾਓ ਅੰਬੇਡਕਰ ਦੀ ਇਹ ਕਿਤਾਬ ਮਈ ਸੰਨ 1917 ਵਿੱਚ ਪ੍ਰਕਾਸਿ਼ਤ ਹੋਈ ਸੀ।ਉਸ ਸਾਲ ਹੀ ਡਾ;ਭੀਮ ਰਾਓ ਅੰਬੇਡਕਰ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ।ਇਸ ਕਿਤਾਬ ਦਾ ਬਹੁਤ ਸਾਰੀਆਂ ਭਾਸ਼ਾਂ ਵਿੱਚ ਅਨੁਵਾਦ ਹੋਇਆ। ‘ਭਗਵਾਨ ਬੁੱਧ ਅਤੇ ਉਨ੍ਹਾਂ ਦਾ ਧੱਮ’ ਡਾ;ਭੀਮ ਰਾਓ ਅੰਬੇਡਕਰ ਨੇ ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਉਹਨਾਂ ਨੇ ਆਪਣੀ ਕਿਤਾਬ ਨੂੰ ਪੂਰਾ ਕੀਤਾ।ਉਨ੍ਹਾਂ ਦੀ ਇਹ ਕਿਤਾਬ ਉਨਾਂ ਦੀ ਮੌਤ ਤੋਂ ਬਾਅਦ ਸੰਨ 1947 ਵਿੱਚ ਪ੍ਰਕਾਸਿ਼ਤ ਹੋਈ ਸੀ।ਇਹ ਕਿਤਾਬ ਬੁੱਧ ਧਰਮ ਬਾਰੇ ਉਸ ਦੀ ਅਮੀਖਿਆ ਅਤੇ ਵਿਸ਼ਲੇਸ਼ਣ ਲਈ ਜਾਣੀ ਜਾਂਦੀ ਹੈ। ‘ਸ਼ੂਦਰ ਕੌਣ ਸਨ?’ ਡਾ;ਭੀਮ ਰਾਓ ਅੰਬੇਡਕਰ ਹੁਣਾ ਨੇ ਇਹ ਕਿਤਾਬ ਜੋਤੀਰਾਓ ਫੂਲੇ ਨੂੰ ਸਮਰਪਿਤ ਕੀਤੀ ਸੀ।
‘ਬੁੱਧ ਜਾਂ ਕਾਰਲ ਮਾਰਕਸ’-ਇਹ ਡਾ;ਭੀਮ ਰਾਓ ਅੰਬੇਡਕਰ ਦੀਆਂ ਸੱਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਵਿਚੋਂ ਇੱਕ ਹਨ।ਇਸ ਕਿਤਾਬ ਵਿੱਚ ਉਸ ਨੇ ਮਾਰਕਸਵਾਦ ਦੇ ਮੂਲ ਸਿਧਾਂਤਾਂ ਦੀ ਵਿਆਖਿਆ ਕੀਤੀ ਸੀ।ਉਹਨਾਂ ਨੇ ਇਸ ਕਿਤਾਬ ਵਿੱਚ ਇਸ ਸਵਾਲ ਦਾ ਵੀ ਜਿ਼ਕਰ ਕੀਤਾ ਹੈ ਕਿ ਇਹ ਸਪੱਸ਼ਟ ਨਹੀ ਹੈ ਕਿ ਮਾਰਕਸਵਾਦੀਆਂ ਵਿੱਚ ਤਾਨਾਸ਼ਾਹੀ ਕਦੋਂ ਤੱਕ ਰਹੇਗੀ।
ਪੇਸ਼ਕਸ਼:- ਅਮਰਜੀਤ ਚੰਦਰ 9417600014