ਕਿਸਾਨੀ ਅੰਦੋਲਨ ਦੀ ਜਿੱਤ ਦੀ ਖੁਸ਼ੀ ’ਚ ਅੱਪਰਾ ’ਚ ਪੀਜ਼ਿਆਂ ਦਾ ਲੰਗਰ ਲਗਾਇਆ

Pizza Langar

 ਅੱਪਰਾ, ਸਮਾਜ ਵੀਕਲੀ-ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਮਜ਼ਦੂਰਾਂ ਦੇ ਲਗਾਤਾਰ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੁਆਰਾ ਉਕਤ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਕਤ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀ ਖੁਸ਼ੀ ’ਚ ਅੱਜ ਸਥਾਨਕ ਮੇਨ ਬਜ਼ਾਰ ਅੱਪਰਾ (ਸਾਹਮਣੇ ਕੇਨਰਾ ਬੈਂਕ) ਵਿਖੇ ਫਰੈਸ਼ ਐਂਡ ਹੈਲਥੀ ਕੈਫੇ ਵਲੋਂ ਪੀਜ਼ਿਆਂ ਦਾ ਲੰਗਰ ਲਗਾਇਆ ਗਿਆ। ਉਕਤ ਪੀਜ਼ਿਆਂ ਦਾ ਲੰਗਰ ਫਰੈਸ਼ ਐਂਡ ਹੈਲਥੀ ਕੈਫੇ ਅੱਪਰਾ ਦੇ ਮਾਲਕ ਪਰਮਿੰਦਰ ਸਿੰਘ ਤੇ ਮਨਜਿੰਦਰ ਸਿੰਘ ਵਲੋਂ ਸਮੂਹ ਐਨ. ਆਰ. ਆਈ. ਵੀਰਾਂ, ਸੱਜਣਾਂ ਮਿੱਤਰਾਂ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਫਰੈਸ਼ ਐਂਡ ਹੈਲਥੀ ਕੈਫੇ ਅੱਪਰਾ ਦੇ ਮਾਲਕ ਪਰਮਿੰਦਰ ਸਿੰਘ ਤੇ ਮਨਜਿੰਦਰ ਸਿੰਘ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਇਹ ਜਿੱਤ ਬਾਬੇ ਨਾਨਕ ਦੀ ਮਿਹਰ ਸਦਕਾ ਹੋਈ ਹੈ, ਇਹ ਜਿੱਤ ਸਾਰੇ ਸਮਾਜ ਦੀ ਸਾਂਝੀ ਜਿੱਤ ਹੈ। ਉਨਾਂ ਅੱਗੇ ਕਿਹਾ ਕਿ ਇਸ ਜਿੱਤ ਨਾਲ ਭਾਈਚਾਰਕ ਏਕਤਾ ਹੋਰ ਮਜ਼ਬੂਤ ਹੋਈ ਹੈ। ਇਸ ਮੌਕੇ ਲਗਭਗ ਦੋ ਹਜ਼ਾਰ ਪੀਜ਼ੇ ਲੰਗਰ ਦੇ ਤੌਰ ’ਤੇ ਵਰਤਾਏ ਗਏ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
Next articleਕਿਸਾਨੀ ਅੰਦੋਲਨ ਦੀ ਜਿੱਤ ਉਪਰੰਤ ਰਾਜਪੁਰਾ ਵਿਖੇ ਕਿਸਾਨ ਵੀਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ