ਲਖਨਊ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਹਮਲੇ ਦਾ ਜਵਾਬ ਦਿੰਦਿਆਂ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹੀ ਲਾਲ ਟੋਪੀ ਭਾਜਪਾ ਨੂੰ ਸੱਤਾ ’ਚੋਂ ਬਾਹਰ ਦਾ ਰਾਹ ਦਿਖਾਏਗੀ। ਅਖਿਲੇਸ਼ ਨੇ ਟਵੀਟ ਕੀਤਾ, ‘ਭਾਜਪਾ ਲਈ ‘ਲਾਲ ਬੱਤੀ’ ਮਹਿੰਗਾਈ ਦੀ, ਬੇਰੁਜ਼ਗਾਰੀ ਦੀ, ਕਿਸਾਨਾਂ-ਮਜ਼ਦੂਰਾਂ ਦੀ ਮੰਦਹਾਲੀ ਦੀ, ਹਾਥਰਸ, ਲਖੀਮਪੁਰ, ਮਹਿਲਾਵਾਂ ਤੇ ਨੌਜਵਾਨਾਂ ’ਤੇ ਤਸ਼ੱਦਦ ਦੀ, ਬਰਬਾਦ ਸਿੱਖਿਆ, ਵਪਾਰ ਤੇ ਸਿਹਤ ਦੀ ਅਤੇ ਲਾਲ ਟੋਪੀ ਦੀ ਕਿਉਂਕਿ ਉਹ ਇਸ ਵਾਰ ਭਾਜਪਾ ਨੂੰ ਸੱਤਾ ’ਚੋਂ ਬਾਹਰ ਕਰੇਗੀ।’ ਉਨ੍ਹਾਂ ਕਿਹਾ, ‘ਲਾਲ ਦਾ ਇਨਕਲਾਬ ਹੋਵੇਗਾ। 22 (2022) ’ਚ ਬਦਲਾਓ ਹੋਵੇਗਾ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly