ਬੇਅਦਬੀ ਮਾਮਲੇ ’ਚ ਐਸਆਈਟੀ ਦੀ ਟੀਮ ਡੇਰਾ ਸਿਰਸਾ ਪੁੱਜੀ

ਸਿਰਸਾ (ਸਮਾਜ ਵੀਕਲੀ): ਪੰਜਾਬ ਦੇ ਫਰੀਦਕੋਟ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟੀ ਦੀ ਟੀਮ ਅੱਜ ਸਿਰਸਾ ਡੇਰਾ ਪਹੁੰਚੀ। ਸਿਰਸਾ ਪੁਲੀਸ ਕੋਲ ਆਪਣੀ ਆਮਦ ਦਰਜ ਕਰਵਾਉਣ ਮਗਰੋਂ ਟੀਮ ਡੇਰੇ ਪਹੁੰਚੀ। ਸਿਰਸਾ ਦੇ ਐਸ.ਪੀ. ਅਰਪਿਤ ਜੈਨ ਵੀ ਟੀਮ ਦੇ ਨਾਲ ਡੇਰੇ ਗਏ ਹਨ। ਐਸਆਈਟੀ ਦੀ ਅਗਵਾਈ ਆਈਜੀ ਸਤੇਂਦਰ ਪਾਲ ਸਿੰਘ ਕਰ ਰਹੇ ਹਨ। ਉਨ੍ਹਾਂ ਦੇ ਨਾਲ ਬਟਾਲਾ ਦੇ ਐਸਐਸਪੀ ਮੁਖਵਿੰਦਰ ਸਿੰਘ ਤੇ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ। ਦੱਸਿਆ ਗਿਆ ਹੈ ਕਿ ਟੀਮ ਵੱਲੋਂ ਡੇਰੇ ਦੀ ਪ੍ਰਬੰਧਕ ਵਿਪਾਸਨਾ ਤੇ ਕਈ ਹੋਰਾਂ ਤੋਂ ਪੁੱਛਗਿਛ ਕੀਤੀ ਜਾਣੀ ਹੈ। ਟੀਮ ਵੱਲੋਂ ਪਹਿਲਾਂ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਪੁੱਛਗਿਛ ਕੀਤੀ ਜਾ ਚੁੱਕੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵੰਤ ਮਾਨ ਵੱਲੋਂ ਲਾਏ ਦੋੋਸ਼ਾਂ ਬਾਰੇ ਸਥਿਤੀ ਸਪਸ਼ਟ ਕਰੇ ਸਰਕਾਰ: ਬਿੱਟੂ
Next articleਕੁਫਰੀ ਤੇ ਨਾਰਕੰਡਾ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਹਿਮਾਚਲ ’ਚ 130 ਸੜਕਾਂ ਬਲਾਕ