ਪਾਵਰਕਾਮ ਮੈਨੇਜਮੈਂਟ ਵੱਲੋਂ ਲਿਖ਼ਤੀ ਸਹਿਮਤੀਆਂ ਦੇ ਬਾਵਜੂਦ ਵੀ ਨੋਟੀਫਿਕੇਸ਼ਨ ਜਾਰੀ ਨਾ ਕਰਨਾ ਮੰਦਭਾਗਾ – ਇੰਜ: ਬਾਜਵਾ

ਕੈਪਸਨ-- ਇੰਜ: ਗੁਰਨਾਮ ਸਿੰਘ ਬਾਜਵਾ ਅਤੇ ਇੰਜ ਬਲਬੀਰ ਸਿੰਘ ਧਾਰੋਵਾਲੀ ਜਾਣਕਾਰੀ ਦਿੰਦੇ ਹੋਏ

ਕੌਂਸਲ ਆਫ ਜੂਨੀਅਰ ਇੰਜੀਨੀਅਰ ਸੈਂਟਰਲ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਲਏ ਗਏ ਅਹਿਮ ਫੈਸਲੇ

ਕਪੂਰਥਲਾ (ਸਮਾਜ ਵੀਕਲੀ) (ਕੌੜਾ)— ਅੱਜ ਕੌਂਸਲ ਆਫ ਜੂਨੀਅਰ ਇੰਜੀਨੀਅਰ ਸੈਟਰਲ ਵਰਕਸ ਕਮੇਟੀ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਹੋਈ । ਮੀਟਿੰਗ ਦੌਰਾਨ ਵਿਚਾਰ ਪੇਸ਼ ਕਰਦਿਆਂ ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਕਪੂਰਥਲਾ ਦੇ ਪ੍ਰਧਾਨ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਨੇ ਕਿਹਾ ਕਿ ਜੂਨੀਅਰ ਇੰਜੀਨੀਅਰ ਦੀ ਮੁੱਖ ਮੰਗ ਜੇ ਈ ਦੀ ਮੁੱਢਲੀ ਤਨਖ਼ਾਹ ਜੋ ਕਿ 19970 ਰੁਪਏ ਦੇਣੀ ਬਣਦੀ ਹੈ, ਪਰ ਪਾਵਰਕਾਮ ਮੈਨੇਜਮੈਂਟ ਵੱਲੋਂ ਲਗਾਤਾਰ ਲਿਖਤੀ ਸਹਿਮਤੀਆਂ ਦੇ ਕੇ ਵੀ ਇਸ ਦਾ ਨੋਟੀਫਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ, ਜਿਸ ਦੇ ਰੋਸ ਵਜੋ ਜੇ ਈਜ਼ ਕੌਸਲ ਵੱਲੋਂਮਿਤੀ 27 ਅਕਤੂਬਰ 2021 ਤੋਂ ਲਗਾਤਾਰ ਸੰਘਰਸ਼ ਅਰੰਭਿਆ ਹੋਇਆ ਹੈ ਜਿਸ ਨੂੰ ਹੋਰ ਤੇਜ਼ ਕਰਨ ਲਈ ਅੱਜ ਮੀਟਿੰਗ ਵਿਚ ਅਹਿਮ ਫੈਸਲੇ ਲਏ ਗਏ ਹਨ।

ਇੰਜ: ਗੁਰਨਾਮ ਸਿੰਘ ਬਾਜਵਾ ਅਤੇ ਇੰਜ: ਬਲਬੀਰ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਅਨੁਸਾਰ ਪਹਿਲਾਂ ਚਾਲ ਦੇ ਸੰਘਰਸ਼ ਤਹਿਤ ਮੀਟਰ ਲੈਬੋਟਰੀਆਂ ਦਾ ਬਾਈਕਾਟ, ਸਟੋਰਾਂ ਦਾ ਬਾਈਕਾਟ, ਚੈਕਿੰਗ ਦਾ ਬਾਈਕਾਟ, ਕੁਤਾਹੀ ਰਕਮ ਦੀ ਉਗਰਾਹੀ ਦਾ ਬਾਈਕਾਟ ਅਤੇ ਹੈਡ ਆਫਿਸ ਪਟਿਆਲਾ ਦੇ ਸਾਹਮਣੇ ਕੌਂਸਲ ਵੱਲੋਂ ਚੱਲ ਰਹੀ ਭੁੱਖ ਹੜਤਾਲ ਦੇ ਨਾਲ-ਨਾਲ 6 ਦਸੰਬਰ ਨੂੰ ਸਵੇਰੇ 11 ਵਜੇ ਤੋਂ ਸਾਰੇ ਜੂਨੀਅਰ ਇੰਜੀਨੀਅਰ, ਵਧੀਕ ਸਹਾਇਕ ਇੰਜੀਨੀਅਰ, ਸਾਰੇ ਕੌਂਸਲ ਮੈਂਬਰ, ਸਹਾਇਕ ਇੰਜੀਨੀਅਰ ਆਪਣੇ ਸਰਕਾਰੀ ਮੋਬਾਈਲ ਸਵਿੱਚ ਆਫ਼ ਕਰਨਗੇ ਅਤੇ10 ਦਸੰਬਰ ਤੋਂ 15 ਦਸੰਬਰ ਤੱਕ ਅਚਨਚੇਤ ਛੁਟੀਆਂ ਉੱਤੇ ਜਾਣਗੇ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵ ਨਿਯੁਕਤ ਜਿਲ੍ਹਾ ਸਿੱਖਿਆ ਅਫ਼ਸਰ ( ਐਲੀ:) ਕਪੂਰਥਲਾ ਰਾਮਪਾਲ ਸਿੰਘ ਨੇ ਆਹੁਦਾ ਸੰਭਾਲਿਆ
Next articleਉਤਰਾਖੰਡ ਦੇ ਰਾਜਪਾਲ ਲੈਫ.ਜਨਰਲ ਸੈਨਿਕ ਸਕੂਲ ਕਪੂਰਥਲਾ ਦੀ ਅਲੂਮੀਨੀ ਮੀਟ ’ਚ ਸਿਰਕਤ