ਜਲੰਧਰ, ਅੱਪਰਾ-ਸਮਾਜ ਵੀਕਲੀ -ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸਮਾਜ ਸੇਵਕ ਵਿਨੋਦ ਭਾਰਦਵਾਜ, ਪਰਮਜੀਤ ਸਿੰਘ ਢਿੱਲੋਂ ਰਿਟਾਇਰਡ ਐਸ. ਡੀ. ਓ. ਤੇ ਨੌਜਵਾਨ ਸਮਾਜ ਸੇਵਕ ਮਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਸਰਕਾਰ ਨੂੰ ਇਲਾਕੇ ਦੇ ਲੋਕਾਂ ਦੀ ਸਿਹਤ ਨੂੰ ਮੱਖ ਰੱਖਦੇ ਹੋਏ ਸਿਹਤ ਸਹੂਲਤਾਂ ਵੱਲ ਵੀ ਪਹਿਲ ਦੇ ਆਧਾਰ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਕਸਬਾ ਅੱਪਰਾ ’ਚ ਸਥਿਤ ਕਮਿਊਨਟੀ ਹੈਲਥ ਸੈਂਟਰ ’ਚ ਸਟਾਫ਼ ਦੀ ਬਹੁਤ ਘਾਟ ਹੈ, ਪਰੰਤੂ ਜਿੰਨਾਂ ਵੀ ਸਟਾਫ਼ ਮੌਜੂਦ ਹੈ, ਉਹ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਿਹਾ ਹੈ। ਉਨਾਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਇਲਾਕੇ ਦੇ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਅੱਪਰਾ ’ਚ ਇੱਕ ਵੱਡਾ ਹਸਪਤਾਲ ਖੋਲÇਆ ਜਾਵੇ ਤਾਂ ਕਿ ਇਲਾਕੇ ਦੇ ਲੋਕ ਉਸ ਦਾ ਲਾਭ ਉਠਾ ਸਕਣ। ਉਨਾਂ ਅੱਗੇ ਕਿਹਾ ਕਿਜੇਕਰ ਸਰਕਾਰ ਅਜਿਹਾ ਕਦਮ ਉਠਾਉਂਦੀ ਹੈ ਤਾਂ ਇਲਾਕੇ ਦੇ ਪ੍ਰਵਾਸੀ ਵੀਰ ਵੀ ਸਰਕਾਰ ਦਾ ਸਹਿਯੋਗ ਕਰ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly