ਰੋਮ (ਸਮਾਜ ਵੀਕਲੀ):ਕਰੋਨਾ ਦੇ ਨਵੇਂ ਰੂਪ ਓਮੀਕਰੋਨ ਨੇ ਇਤਾਲਵੀ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਬੈਲਜੀਅਮ ਤੋਂ ਬਾਅਦ ਇਟਲੀ ਵਿੱਚ ਕੋਵਿਡ-19 ਦੀ ਇਸ ਨਵੀਂ ਕਿਸਮ ਦਾ ਕੇਸ ਮਿਲਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਮੋਜ਼ੰਬੀਕ ਤੋਂ ਆਏ ਯਾਤਰੀ ਦੇ ਨਮੂਨੇ ਦੀ ਜਾਂਚ ’ਚ ਇਸ ਨਵੀਂ ਕਿਸਮ ਦੀ ਪੁਸ਼ਟੀ ਹੋਈ ਹੈ। ਇਹ ਮਰੀਜ ਕਸ਼ੇਰਤਾ ਜ਼ਿਲ੍ਹੇ ਨਾਲ ਸਬੰਧਤ ਹੈ ਜਿਸ ਕਾਰਨ ਸਿਹਤ ਵਿਭਾਗ ਨੇ ਇਲਾਕੇ ’ਚ ਰਹਿੰਦੇ ਹੋਰਨਾਂ ਪਰਿਵਾਰਾਂ ਦੇ ਨਮੂਨਿਆਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly