ਮੈਲਬੌਰਨ (ਸਮਾਜ ਵੀਕਲੀ) : ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜੂਲੀ ਐਨੀ ਗੇਂਟਰ ਅੱਜ ਸਵੇਰੇ ਜੰਮਣ ਪੀੜਾਂ(ਲੇਬਰ ਪੇਨ) ਸ਼ੁਰੂ ਹੋਣ ’ਤੇ ਆਪ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ ਤੇ ਘੰਟੇ ਬਾਅਦ ਉਸ ਨੇ ਬੱਚੀ ਨੂੰ ਜਨਮ ਦਿੱਤਾ। ਗ੍ਰੀਨਜ਼ ਸਿਆਸਤਦਾਨ ਨੇ ਕੁਝ ਘੰਟਿਆਂ ਬਾਅਦ ਆਪਣੇ ਫੇਸਬੁੱਕ ਪੇਜ ‘ਤੇ ਬੱਚੀ ਨਾਲ ਫੋਟੋ ਪੋਸਟ ਕੀਤੀ। ਉਸ ਨੇ ਕਿਹਾ ਅੱਜ ਤੜਕੇ ਘਰ ਨਵਾਂ ਮਹਿਮਾਨ ਆਇਆ ਹੈ। ਸਾਰਿਆਂ ਨੇ ਉਸ ਦਾ ਸਵਾਗਤ ਕੀਤਾ। ਮੈਂ ਸੱਚਮੁੱਚ ਜੰਮਣ ਪੀੜਾਂ ਵਿੱਚ ਸਾਈਕਲ ਚਲਾ ਕੇ ਹਸਪਤਾਲ ਜਾਣ ਦੀ ਪਹਿਲਾਂ ਕੋਈ ਯੋਜਨਾ ਨਹੀਂ ਸੀ ਬਣਾਈ ਪਰ ਇਹ ਕਿਵੇਂ ਹੋਇਆ ਰੱਬ ਹੀ ਜਾਣਦਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly