(ਸਮਾਜ ਵੀਕਲੀ)
ਅਸੀਂ ਜਿੱਤਦੇ ਹਾਂ ਜਾਂ ਮਰ ਜਾਂਦੇ
ਪਰ ਅਸੀਂ ਗੋਡੇ ਕਦੇ ਨਹੀਂ ਟੇਕਦੇ —(ਮਹੁੰਮਦ ਮੁਖ਼ਤਾਰ )
ਆਪ ਧਾਵੇ ਕਿਸੇ ਤੇ ਕਰਦੇ ਨਹੀਂ
ਆਵੇ ਕਰਕੇ ਚੜਾਈ ਤਾਂ ਬੂਥੇ ਸੇਕਦੇ
ਅਸੀਂ ਜਿੱਤਦੇ———– ——-
ਪੈਰ ਮੋੜੇ ਨਾ ਆਪਣੇ ਪਿਛਾਂਹ ਕਦੇ
ਇਹ ਮਿੱਟੀ ਪੰਜ ਦਰਿਆਵਾਂ ਦੀ
ਰਣ ਤੋਰਦੀਆਂ ਮਾਵਾਂ ਪੁੱਤਾਂ ਨੂੰ
ਮਿੱਟੀ ਅਣਖੀਲੇ ਯੋਧਿਆ ਜੁਝਾਰਾਂ ਦੀ
ਇੱਕ ਇਕ ਲੜੇ ਸਵਾ ਲੱਖ ਨਾਲ਼ ਜਿੱਥੇ
ਜਿੱਥੇ ਜੈਕਾਰੇ ਆਕਾਲ, ਦੇਗ਼, ਤੇਗ਼ ਦੇ
ਅਸੀਂ ਜਿੱਤਦੇ ਹਾਂ ਜਾਂ ਮਰ ਜਾਂਦੇ———-
ਜਾਏ ਨਾਨਕ ਜਿਹੇ ਸ਼ਾਇਰ ਜਿੱਥੇ
ਤੱਤੀ ਤਵੀ ਨੂੰ ਤਖ਼ਤ ਬਣਾ ਕੇ ਸ਼ਾਂਤ ਨੇ
ਮੀਰੀ ਪੀਰੀ ਦੇ ਸਿਧਾਂਤ ਜਿੱਥੇ
ਸੀਸ ਸ਼ਹਾਦਤਾਂ ‘ਚ ਦੇ ਗਏ ਖੈਰਾਤ ਨੇ
ਜਿੱਥੇ ਜੰਗ ਕੱਚੀ ਗੜ੍ਹੀ ਚਮਕੌਰ ਜਿਹੀ
ਵਾਰਿਸ ਸ਼ਹੀਦਾਂ ਦੇ ਆ ਆ ਮੱਥੇ ਟੇਕਦੇ
ਅਸੀਂ ਜਿੱਤਦੇ ਹਾਂ ਜਾਂ ਮਰ ਜਾਂਦੇ————-
ਕਲਮਾਂ ਲਿਖਦੀਆਂ ਜਫ਼ਰਨਾਮਾ
ਜਿੱਥੇ ਸਰਹਿੰਦ ਦੀਆਂ ਦੀਵਾਰਾਂ ਨੇ
ਰਿਣੀ ਸ਼ਹੀਦਾਂ ਦੀ ਆਵਾਮ ਜਿੱਥੇ
ਭੇਟਾ ਕੀਤੇ ਸੀਸ ਪਰਿਵਾਰਾਂ ਨੇ
ਭਾਜੀ ਮੋੜਦੇ ਜਾਏ ਇਹਦੇ ਸਵਾਈ
ਦਿੱਲੀ, ਪੂਨਾ, ਲੰਦਨ ਕਦੇ ਨਾ ਵੇਖਦੇ
ਅਸੀਂ ਜਿੱਤਦੇ ਹਾਂ ਜਾਂ ਮਰ ਜਾਂਦੇ———
ਹੱਕਾਂ ਲਈ ਜੂਝਦੇ ਲੈ ਧੜਾ ਨੰਗੀਆਂ
ਬਾਰਡਰ ਸਿੰਘੂ, ਟਿੱਕਰੀ ਗਵਾਹ ਨੇ
ਦੇਸ਼ ਦੀਆਂ ਹੱਦਾਂ ਉਤੇ ਪੁੱਤਰ ਜਵਾਨ
ਬਾਜ਼ ਬਣੇ ਬਾਲੀ ਰੱਖਦੇ ਨਿਗਾਹ ਨੇ
ਰੇਤਗੜੵ ਪੰਜਾਬ ਹੈ ਗੁਰਾਂ ਦੀ ਧਰਤੀ
ਸ਼ਬਦ ਇਲਾਹੀ ਜਿੱਥੇ ਪੀਰ ਯੋਗੀ ਦਰਵੇਸ਼ ਦੇ
ਅਸੀਂ ਜਿੱਤਦੇ ਹਾਂ ਜਾਂ ਮਰ ਜਾਂਦੇ——–
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+91 9465129168
+91 7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly