ਗੀਤ

Mool Chand Sharma

(ਸਮਾਜਵੀਕਲੀ)

ਸੱਚ ਲਈ ਤਾਂ ਸੁਰਖ਼ ਸਵੇਰਾ ਹੁੰਦਾ ਏ ,
ਇਹਦੇ ਬਾਝੋਂ ਚਾਰੇ ਪਾਸੇ ਨੇ੍ਰਾ ਹੁੰਦਾ ਏ,
ਝੂਠ ਪਾਉਂਦਾ ਰਹੇ ਸਦਾ ਹੀ ਪੁਆੜਾ ਮਿੱਤਰੋ .
ਬੁਰੀ ਨੀਤ ਦਾ , ਨੀਤ ਦਾ ਨਤੀਜਾ ਹੁੰਦੈ ਮਾੜਾ ਮਿੱਤਰੋ.
ਮਾੜੀ ਨੀਤ ਦਾ .
ਕਹਿੰਦੇ ਨੇ ਸਿਆਣੇ ਨੀਤਾਂ ਨੂੰ ਮੁਰਾਦਾਂ ਨੇ .
ਚੰਗੇ ਦੀਆਂ ਹੁੰਦੀਆਂ ਮਹਾਨ ਯਾਦਾਂ ਨੇ .
ਐਵੇਂ ਦਿਲਾਂ ਵਿੱਚ ਰੱਖੀਏ ਨਾ ਸਾੜਾ ਮਿੱਤਰੋ .
ਮਾੜੀ ਨੀਤ ਦਾ .
ਮਿਹਨਤਾਂ ਨੂੰ ਸਦਾ ਰਹਿੰਦੇ ਫਲ਼ ਲੱਗਦੇ .
ਹਿੰਮਤੀ ਲੋਕਾਂ ਦੇ ਦੂਹਰੇ ਹਲ਼ ਵੱਗਦੇ .
ਜਿੱਥੇ ਖੜ੍ ਜਾਂਦੇ ਲੱਗ ‘ਜੇ ਅਖਾੜਾ ਮਿੱਤਰੋ .
ਮਾੜੀ ਨੀਤ ਦਾ .
ਚੰਗਿਆਂ ਨੂੰ ਸਦਾ ਹੀ ਸਲਾਮਾਂ ਹੁੰਦੀਆਂ .
ਮਾੜਿਆਂ ਲਈ ਮਨਾਂ ਵਿਚ ਰਹਿਣ ਘੁੰਡੀਆਂ .
ਹੁੰਦੈ ਜਿਮੀਂ ਅਸਮਾਨ ਜਿੱਡਾ ਪਾੜਾ ਮਿੱਤਰੋ .
ਮਾੜੀ ਨੀਤ ਦਾ .
ਮਿੱਤਰ ਪਿਆਰੇ ਦੂਰੋਂ ਚੱਲ ਆਉਂਦੇ ਨੇ .
ਚੰਗੀਆਂ ਕਿਤਾਬਾਂ ਗਿਫ਼ਟ ‘ਚ ਲਿਆਉਂਦੇ ਨੇ .
ਜੇ ਹੋਵੇ ਰੁਲ਼ਦੂ ਦਾ ਜਨਮ ਦਿਹਾੜਾ ਮਿੱਤਰੋ .                                                                                      ਮਾੜੀ ਨੀਤ ਦਾ .

 ਮੂਲ ਚੰਦ ਸ਼ਰਮਾ ਪ੍ਧਾਨ ,
 ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
                   9914836037

 

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚਾਈ
Next articleਆਓ ਪੰਜਾਬੀ ਮਾਂ- ਬੋਲੀ ਦਾ ਕਰਜ ਉਤਾਰਨ ਦਾ ਯਤਨ ਕਰੀਏ