(ਸਮਾਜਵੀਕਲੀ)
ਅੰਦਰ ਛੁਪੀ ਖੁਸ਼ਬੂ ਤੂੰ ਪਹਿਚਾਣ ਤਾਂ ਸਹੀ
ਦੁੱਖ ਤਕਲੀਫ਼ਾਂ ਆਪੇ ਇੱਕ ਦਿਨ ਮੁੱਕ ਜਾਣੀਆਂ
ਇਨ੍ਹਾਂ ਅੱਗੇ ਆਪਣਾ ਸੀਨਾ ਤੂੰ ਤਾਣ ਤਾਂ ਸਹੀ
ਕੁਦਰਤ ਨੇ ਤੈਨੂੰ ਗਲਵੱਕੜੀ ਵਿੱਚ ਲੈ ਲੈਣਾ
ਇਹਦੇ ਬਣਾਏ ਨਿਯਮਾਂ ਨੂੰ ਤੂੰ ਜਾਣ ਤਾਂ ਸਹੀ
ਖ਼ੁਸ਼ੀਆਂ ਦੇ ਖ਼ਜ਼ਾਨੇ ਸਮਾਏ ਹੋਏ ਤੇਰੇ ਅੰਦਰ
ਬਣ ਕੇ ਜੌਹਰੀ ਆਪਣੇ ਲਈ ਤੂੰ ਛਾਣ ਤਾਂ ਸਹੀ
ਮੰਜ਼ਿਲ ਆਪੇ ਆ ਕੇ ਤੇਰੇ ਕਦਮਾਂ ਨੂੰ ਚੁੰਮੇਗੀ
ਜੋ ਕਰਨਾ ਮਨ ਵਿੱਚ ਪੱਕਾ ਤੂੰ ਠਾਣ ਤਾਂ ਸਹੀ
ਲੋਕਾਂ ਦੀਆਂ ਗੱਲਾਂ ਸੁਣਕੇ ਨਾ ‘ਸੋਹੀ’ ਡੋਲ ਜਾਵੀਂ
ਹੌਸਲੇ ਬੁਲੰਦ ਕਰਕੇ ਲਾ ਉੱਚੀ ਤੂੰ ਉਡਾਣ ਤਾਂ ਸਹੀ
ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ , ਡਾਕ.-ਮੂਲੋਵਾਲ,
ਤਹਿਸੀਲ- ਧੂਰੀ, ਜਿਲ੍ਹਾ- ਸੰਗਰੂਰ
ਮੋਬਾਇਲ- 9217981404
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly