ਕਾਂਗਰਸ ਵਿੱਚ ਸਾਮਲ ਹੋਏ  ਸ:ਭੁਪਿੰਦਰ ਸਿੰਘ ਸਾਹੋਕੇ ਦਾ ਪਿੰਡ ਰਾਮਾਂ ਪਹੁੰਚਣ ਤੇ ਕਾਂਗਰਸੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ

(ਸਮਾਜਵੀਕਲੀ)-ਨਿਹਾਲ ਸਿੰਘ ਵਾਲਾ (24 ਨਵੰਬਰ) ਰਣਦੀਪ ਸਿੰਘ ਰਾਮਾਂ ਅਕਾਲੀ ਦਲ ਟਿਕਟ ਦੇ ਦਾਅਵੇਦਾਰ ਸ: ਭੁਪਿੰਦਰ ਸਿੰਘ ਸਾਹੋਕੇ ਨੂੰ ਅਕਾਲੀ ਦੀ ਟਿਕਟ ਨਾਂ ਮਿਲਣ ਕਰਕੇ ਅਕਾਲੀ ਦਲ ਤੇ ਰੋਸ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ  ਸ:ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਵਿੱਚ ਜਾ ਰਲੇ । ਜਿੱਥੇ ਕਾਂਗਰਸ ਪਾਰਟੀ ਵੱਲੋਂ  ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਨੂੰ ਲਾ ਦਿੱਤਾ ਗਿਆ । ਇਸ ਖੁਸ਼ੀ ਵਿੱਚ ਸ. ਅਮਨਦੀਪ ਸਿੰਘ ਧਾਲੀਵਾਲ ਦੇ ਘਰ ਕਾਂਗਰਸੀ ਵਰਕਰਾਂ ਨੇ ਵੱਡਾ ਇਕੱਠ ਕਰਕੇ ਸ. ਭੁਪਿੰਦਰ ਸਿੰਘ ਸਾਹੋਕੇ ਦਾ ਪਿੰਡ ਰਾਮਾਂ ਵਿੱਚ ਕਾਂਗਰਸੀ ਵਰਕਰਾਂ ਵੱਲੋ ਨਿੱਘਾ ਸਵਾਗਤ ਕੀਤਾ । ਆਉਣ ਵਾਲ਼ੀਆਂ ਵਿਧਾਨ ਸਭਾ ਦੀਆ ਵੋਟਾਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਭੁਪਿੰਦਰ ਸਿੰਘ ਸਾਹੋਕੇ ਨੂੰ ਟਿਕਟ ਦਾ ਹੱਕਦਾਰ ਵੀ ਕਿਹਾ ਅਤੇ ਭੁਪਿੰਦਰ ਸਿੰਘ ਸਾਹੋਕੇ ਨੇ ਕਿਹਾ ਕਿ ਕਾਂਗਰਸ ਵਿੱਚ ਤਨ ਦੇਹੀ ਨਾਲ ਸੇਵਾ ਕਰਾਂਗਾ । ਆਉਣ ਵਾਲ਼ੀਆਂ ਵੋਟਾਂ ਵਿੱਚ ਕਾਂਗਰਸ ਪਾਰਟੀ ਦੀ ਪੱਕੀ ਜਿੱਤ ਹੋਵੇਗੀ । ਇਸ ਮੌਕੇ ਤੇ ਸ. ਮਲਕੀਤ ਸਿੰਘ ਸਰਪੰਚ ਨੇ ਸੰਬੋਧਨ ਕੀਤਾ। ਸਾਬਕਾ ਸਰਪੰਚ ਗੁਰਚਰਨ ਸਿੰਘ ਢਿੱਲੋ ,ਅਮਨਦੀਪ ਸਿੰਘ ਧਾਲੀਵਾਲ , ਜਰਨੈਲ ਸਿੰਘ ਰਾਮਾਂ ਕਾਂਗਰਸ ਆਗੂ ,ਜਸਮੇਲ ਸਿੰਘ ਮੇਲੀ , ਛੱਤੀ ਮੈਂਬਰ ,ਸੁਖਮੰਦਰ ਸਿੰਘ , ਚਰਨਜੀਤ ਸਿੰਘ (ਟੋਨੀ),ਸਾਬਕਾ ਮੈਂਬਰ ਸ: ਸੇਵਕ ਸਿੰਘ ਕਾਂਗਰਸੀ ਆਗੂ , ਆਦਿ   ਕਾਂਗਰਸੀ ਵਰਕਰ  ਹਾਜ਼ਰ ਸਨ ।

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਇਨਸਾਨੀਅਤ
Next articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਹੜੇ ਹੋਈ ਐਥਲੈਟਿਕ ਮੀਟ ਬਹੁਤ ਹੀ ਸ਼ਾਨਦਾਰ ਢੰਗ ਨਾਲ ਸੰਪੰਨ