ਕੁਦਰਤ

ਹਰਪ੍ਰੀਤ ਕੌਰ ਸੰਧੂ
(ਸਮਾਜਵੀਕਲੀ)
ਜ਼ਿੰਦਗੀ ਜੀਣ ਦਾ ਹੁਨਰ ਕੁਦਰਤ  ਤੋਂ ਸਿੱਖੋ

ਨਦੀ ਵਹਿੰਦੀ ਹੈ ਤਾਂ ਇਹ ਨਹੀਂ ਸੋਚਦੀ ਕਿ ਉਸ ਦੇ ਵਹਾਅ ਵਿੱਚ ਕੌਣ ਕੌਣ ਵਹਿ ਜਾਂਦਾ
ਹਵਾ ਆਪਣੇ ਵੇਗ ਵਿੱਚ ਵਹਿੰਦਿਆਂ ਕੀ ਕੀ ਉਡਾਉਂਦੀ   ਉਸ ਨੂੰ ਖੁਦ ਨਹੀਂ ਪਤਾ
ਲਿਸ਼ਕਦੀ ਧੁੱਪ ਜਿੱਥੇ ਗੰਦਗੀ ਨੂੰ ਸੁਕਾਉਂਦੀ
ਉੱਥੇ ਕਈ ਵਾਰ ਬੇਤਹਾਸ਼ਾ ਸੇਕ ਵੀ ਦਿੰਦੀ
ਪਰ ਉਸ ਦੀ ਫਿਤਰਤ ਹੈ ਲਿਸ਼ਕਣਾ
ਦਰੱਖਤ ਵਧਦੇ ਤਾਂ ਇਹ ਨਹੀਂ ਸੋਚਦੇ  ਕਿ ਜਗ੍ਹਾ ਹੈ ਜਾਂ ਨਹੀਂ
ਵਧਦੇ ਜਾਂਦੇ
ਖਿੱਲਰਦੇ
ਪਸਰਦੇ
ਪੰਛੀ ਗਾਉਂਦੇ
ਚਹਿਚਹਾਉਂਦੇ
ਤੜਕਸਾਰ ਉੱਡਦੇ ਜਾਂਦੇ
ਇਹ ਨਹੀਂ ਸੋਚਦੇ ਕਿ ਕਿਸ ਦੀ ਨੀਂਦ ਖਰਾਬ ਹੁੰਦੀ
ਕੌਣ ਸੁਣ ਕੇ ਖ਼ੁਸ਼ ਹੁੰਦਾ
ਅੱਗ ਸਭ ਕੁਝ ਸਾੜ ਦਿੰਦੀ ਹ
 ਜੋ ਇਸ ਦੀ ਜ਼ੱਦ ਵਿੱਚ ਆਉਂਦਾ
ਨਹੀਂ ਫਰਕ ਕਰਦੀ ਚੰਗੇ ਤੇ ਮਾੜੇ ਦਾ
ਕੁਦਰਤ ਨਾਲ ਇਕਸੁਰ ਹੋ ਕੇ ਜੀਓ
ਆਪਣੀ ਕਿਸਮਤ ਨੂੰ ਆਪਣੇ ਹੱਥੀਂ ਲਿਖਣ ਦੀ ਕੋਸ਼ਿਸ਼ ਨਾ ਕਰੋ
ਕੁਦਰਤ ਨੇ ਸਿਰਫ਼ ਜ਼ਿੰਦਗੀ ਦਿੱਤੀ
ਕਿਸੇ ਦਾ ਮਾੜਾ ਨਾ ਤੱਕੋ
ਕਿਸੇ ਦਾ ਦਿਲ ਨਾ ਦੁਖਾਓ
ਕੁਦਰਤ ਵਾਂਗ  ਜਿਊਂਦੇ ਜਾਓ

ਹਰਪ੍ਰੀਤ ਕੌਰ ਸੰਧੂ  

ਸਮਾਜਵੀਕਲੀਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleViolence against women, girls in Afghanistan has further increased
Next articleਸੋਚ