ਰਾਸ਼ਟਰਪਤੀ ਨੇ ਗਲਵਾਨ ਘਾਟੀ ਦੇ ਸ਼ਹੀਦ ਕਰਨਲ ਬਾਬੂ ਨੂੰ ਮਹਾਵੀਰ ਚੱਕਰ ਤੇ ਫੌਜੀ ਗੁਰਤੇਜ ਸਿੰਘ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ

ਨਵੀਂ ਦਿੱਲੀ (ਸਮਾਜ ਵੀਕਲੀ):  ਪਿਛਲੇ ਸਾਲ ਜੂਨ ਵਿੱਚ ਗਲਵਾਨ ਘਾਟੀ ਵਿੱਚ ਚੀਨ ਦੇ ਵਹਿਸ਼ੀਆਨਾ ਹਮਲਿਆਂ ਵਿਰੁੱਧ ਮੋਰਚੇ ਤੋਂ ਅਗਵਾਈ ਕਰਨ ਵਾਲੇ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕਰਨਲ ਬਿਕੁਮੱਲਾ ਸੰਤੋਸ਼ ਬਾਬੂ ਨੂੰ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਬਾਬੂ ਦੀ ਪਤਨੀ ਬੀ. ਸੰਤੋਸ਼ੀ ਅਤੇ ਮਾਂ ਮੰਜੁਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਦੇਸ਼ ਦੇ ਵੱਡੇ ਫੌਜੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਏ ਸਮਾਰੋਹ ਦੌਰਾਨ ਪੁਰਸਕਾਰ ਪ੍ਰਾਪਤ ਕੀਤਾ।

ਚਾਰ ਹੋਰ ਸੈਨਿਕਾਂ ਨਾਇਬ ਸੂਬੇਦਾਰ ਨੁਦੂਰਾਮ ਸੋਰੇਨ, ਹੌਲਦਾਰ (ਗਨਰ) ਕੇ ਪਲਾਨੀ, ਨਾਇਕ ਦੀਪਕ ਸਿੰਘ ਅਤੇ ਸਿਪਾਹੀ ਗੁਰਤੇਜ ਸਿੰਘ, ਜਿਨ੍ਹਾਂ ਨੇ ਪਿਛਲੇ ਸਾਲ 15 ਜੂਨ ਨੂੰ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਨਾਲ ਲੜਦਿਆਂ ਬਹਾਦਰੀ ਨਾਲ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ, ਨੂੰ ਮਰਨ ਉਪਰੰਤ ਵੀਰ ਚੱਕਰ ਦਿੱਤਾ ਗਿਆ। ਨਾਇਬ ਸੋਰੇਨ ਦੀ ਪਤਨੀ ਲਕਸ਼ਮੀ ਮਨੀ ਸੋਰੇਨ, ਹੌਲਦਾਰ ਪਲਾਨੀ ਦੀ ਪਤਨੀ ਵਨਾਤੀ ਦੇਵੀ ਅਤੇ ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਨੇ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕੀਤੇ। ਸਿਪਾਹੀ ਗੁਰਤੇਜ ਸਿੰਘ ਦੀ ਮਾਤਾ ਪ੍ਰਕਾਸ਼ ਕੌਰ ਅਤੇ ਪਿਤਾ ਵਿਰਸਾ ਸਿੰਘ ਨੇ ਰਾਸ਼ਟਰਪਤੀ ਤੋਂ ਵੀਰ ਚੱਕਰ ਪ੍ਰਾਪਤ ਕੀਤਾ। ਰਾਸ਼ਟਰਪਤੀ ਭਵਨ ਵਿੱਚ ਹੋਏ ਇਸ ਸਮਾਰੋਹ ਵਿੱਚ ਕਈ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ: ਡਾਲਰਾਂ ਨਾਲ ਭਰੇ ਥੈਲੇ ਸੜਕ ’ਤੇ ਡਿੱਗੇ ਤੇ ਰਾਹੀਆਂ ਨੇ ਲੁੱਟੇ
Next articleਕਾਂਗਰਸ ਨੇਤਾ ਕੀਰਤੀ ਆਜ਼ਾਦ ਤੇ ਅਸ਼ੋਕ ਤੰਵਰ ਅੱਜ ਟੀਐੱਮਸੀ ’ਚ ਸ਼ਾਮਲ ਹੋਣਗੇ