(ਸਮਾਜ ਵੀਕਲੀ)
ਵਿਕਦੇ ਅਵਾਰਡ ਮੁੱਲ ਏਸ ਦੇਸ਼ ਵਿੱਚ
ਜਿਵੇਂ ਵਿਕਦੇ ਨੇ ਨੇਤਾ ਥੋਕ ਮੁੱਲ ਦੇ
ਆਖਿਆ ਜੋ ਹੁੰਦਾ ਸ਼ਹਾਦਤਾਂ ਦਾ ਚਿੰਨ੍ਹ
ਹੁਣ ਸਸਤੇ ਲੋਕਾਂ ਦੇ ਪੈਰੀਂ ਰੁਲ਼ਦੇ
ਸਿਰਾਂ ਵੱਟੇ ਲਈ ਸੀ ਆਜ਼ਾਦੀ ਲੜਕੇ
ਨੀ ਤੂੰ ਆਖਦੀ ਆਜ਼ਾਦੀ ਉਹ ਭੀਖ ਸੀ
ਸਿੱਕਿਆਂ ਦੇ ਮੁੱਲ ਤੂੰ ਜ਼ਮੀਰ ਵੇਚ ਕੇ
ਨੀ ਤੂੰ ਆਖਦੀ ਆਜ਼ਾਦੀ ਉਹ ਭੀਖ ਸੀ
ਲੱਖਾਂ ਦੀ ਤਾਦਾਦ ਵਿੱਚ ਫਾਂਸੀਆਂ ਸੀ ਚੜ੍ਹੇ
ਸਾਰੀ ਦੁਨੀਆਂ ਨੀ ਉਨਾਂ ਵਾਰੇ ਜਾਣਦੀ
ਤੇਰੇ ਵਾਂਗ ਵਿਕੇ ਨਾ ਨੀ ਅਣਖ ਪੰਜਾਬ ਦੀ
ਗੰਦੀ ਸੋਚ ਨਹੀਂਓਂ ਸਾਡੀ ਤੇਰੇ ਹਾਣਦੀ
ਤੂੰ ਕੀ ਜਾਣੇ ਜਾਲਿਮੇ ਆਜ਼ਾਦੀ ਦੇ ਦਰਦ
ਤੈਨੂੰ ਚੰਗੀ ਨੀ ਨਾ ਦਿੱਤੀ ਕਿਸੇ ਸੀਖ ਸੀ
ਸਿੱਕਿਆਂ ਦੇ ਮੁੱਲ ਤੂੰ ਜ਼ਮੀਰ ਵੇਚ ਕੇ
ਨੀ ਤੂੰ ਆਖਦੀ ਆਜ਼ਾਦੀ ਉਹ ਭੀਖ ਸੀ
ਕੈਮਰੇ ਦੇ ਮੂਹਰੇ ਖੜ੍ਹ ਸੌਖਾ ਹੁੰਦਾ ਬੋਲਣਾ
ਤੂੰ ਕੀ ਜਾਣੇ ਆਜ਼ਾਦੀ ਦੀ ਲੜਾਈ ਨੂੰ
ਤੋਤੇ ਦੀ ਰਟਾਈ ਤੂੰ ਜ਼ੁਬਾਨ ਰਹੀ ਬੋਲਦੀ
ਅਸੀਂ ਜਾਣਦੇ ਹਾਂ ਤੇਰੀ ਉਹ ਪੜ੍ਹਾਈ ਨੂੰ
ਸੋਚਿਂਓ ਵਗੈਰ ਤਾਂ ਤੂੰ ਸਦਾ ਰਹੀ ਬੋਲਦੀ
ਸੱਚ ਤੇਰੀ ਐ ਪੁਰਾਣੀ ਇਹ ਲੀਖ਼ ਨੀ
ਸਿੱਕਿਆਂ ਦੇ ਮੁੱਲ ਤੂੰ ਜ਼ਮੀਰ ਵੇਚ ਕੇ
ਨੀ ਤੂੰ ਆਖਦੀ ਆਜ਼ਾਦੀ ਉਹ ਭੀਖ ਸੀ
ਲੁੱਟ ਖਾ ਗਏ ਉਹ ਨੀ ਦੇਸ਼ ਤਾਈਂ ਜਿਹੜੇ
ਤੂੰ ਉਨ੍ਹਾਂ ਜ਼ਾਲਮਾਂ ਦੇ ਪੱਖ ਰਹੀ ਪੂਰਦੀ
ਹੱਕਾਂ ਲਈ ਲੜਦੇ ਨੇ ਲੋਕ ਜਿਹੜੇ ਡਟ ਕੇ
ਤੂੰ ਤਾਂ ਉਨ੍ਹਾਂ ਨੂੰ ਵੀ ਰਹੀ ਸਦਾ ਘੂਰਦੀ
ਪੈਸਿਆਂ ਦੇ ਲਈ ਤੂੰ ਤਾਂ ਤੋਲਦੀ ਕੁਫ਼ਰ
ਤੈਨੂੰ ਕਿਸ ਨੇ ਸਿਖਾਈ ਇਹ ਸੀਖ ਸੀ
ਸਿੱਕਿਆਂ ਦੇ ਮੁੱਲ ਤੂੰ ਜ਼ਮੀਰ ਵੇਚ ਕੇ
ਨੀ ਤੂੰ ਆਖਦੀ ਆਜ਼ਾਦੀ ਉਹ ਭੀਖ ਸੀ
ਵੇਚ ਕੇ ਜ਼ਮੀਰ ‘ਜੀਤ’ ਲੋਕ ਕੀ ਨੇ ਭਾਲ਼ਦੇ
ਭਰਮ ਭੁਲੇਖੇ ਹੀ ਨੇ ਦਿਲਾਂ ਵਿੱਚ ਪਾਲਦੇ
ਭੁੱਲ ਗਿਆ ਔਕਾਤ ਜੋ ਪੈਰ ਛੱਡ ਆਪਣੀ
ਬੰਦੇ ਦੀ ਨਸਲ ਨਾ ਆਉਣ ਓਸ ਨਾਲ਼ ਦੇ
ਇੱਜਤਾਂ ਦੇ ਮੁੱਲ ਨਾ ਉਇ ਪੈਸਿਆਂ ਚ ਪੈਂਦੇ
ਜਾਗਦੇ ਜ਼ਮੀਰ ਦੀ ਤਾਂ ਫਾਂਸੀ ਦੀ ਤਾਰੀਖ ਸੀ
ਸਿੱਕਿਆਂ ਦੇ ਮੁੱਲ ਤੂੰ ਜ਼ਮੀਰ ਵੇਚ ਕੇ
ਨੀ ਤੂੰ ਆਖਦੀ ਆਜ਼ਾਦੀ ਉਹ ਭੀਖ ਸੀ
✍️ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly