(ਸਮਾਜ ਵੀਕਲੀ)
ਮੈਂ ਰਾਣੀ ਪੰਜ ਦਰਿਆਵਾਂ ਦੀ
ਮੈਂ ਕਲੀ ਹਾਂ ਮਸਤ ਬਹਾਰਾਂ ਦੀ
ਮੈਂ ਸੁਰ ਮਿੱਠੇ ਮਿੱਠੇ ਗੀਤਾਂ ਦੀ
ਮੈਂ ਰਾਣੀ ਹਾਂ ਰਸਮਾਂ ਰੀਤਾਂ ਦੀ
ਮੈਂ ਜੱਟੀ ਹਾਂ ਹੀਰ ਸਿਆਲਾਂ ਦੀ
ਮੈਂ ਜਨਣੀ ਵੱਡੀਆਂ ਸੁਲਤਾਨਾਂ ਦੀ
ਮੈਂ ਰੱਖ਼ੜੀ ਹਾਂ ਆਪਣੇ ਵੀਰਾਂ ਦੀ
ਹਾਂ ਮਾਰ,ਕਮਾਨੋਂ ਨਿਕਲੇ ਤੀਰਾਂ ਦੀ
ਮੈਂ ਪਰੀਤ-ਕਹਾਣੀ ਕਿਸੇ ਕਿੱਸੇ ਦੀ
ਮੈਂ ਕਿਸਮਤ ਹਾਂ ਆਪਣੇ ਹਿੱਸੇ ਦੀ
ਮੈਂ ਅਬਲਾ ਨਹੀਂ, ਮੈਂ ਤਾਂ ਨਾਰੀ ਹਾਂ
ਰੱਬ ਤੋਂ ਬਾਅਦ ਮੈਂ ਪਾਲਣਹਾਰੀ ਹਾਂ
ਮੈਂ ਸ਼ੀਹਣੀ ਹਾਂ , ਮੈਂ ਕਮਜ਼ੋਰ ਨਹੀਂ
ਮੈਂ ਸੋਹਣੇ ਪੰਜ-ਆਬ ਦੀ ਰਾਣੀ ਹਾਂ
ਬਰਜਿਦਰ ਕੌਰ ਬਿਸਰਾਓ
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly