ਮਹਿਤਪੁਰ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਨੋਜਵਾਨ ਦਾ ਕਤਲ

ਕਾਤਲ ਫਰਾਰ ਪੁਲਿਸ ਨੇ ਧਰਨੇ ਤੋਂ ਬਾਅਦ ਕੀਤਾ ਪਰਚਾ ਦਰਜ

ਮਹਿਤਪੁਰ / ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ):  ਇਸਮਾਈਲ ਪੁਰ ਰੋਡ ਤੇ ਆਪਣੇ ਖੇਤਾਂ ਵਿੱਚ ਟਰੈਕਟਰ ਨਾਲ ਖੇਤ ਵਾਹ ਰਹੇ ਨੋਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਘਟਨਾ ਕਰੀਬ 8 ਵਜੇ ਸਵੇਰੇ ਉਸ ਵਕਤ ਵਾਪਰੀ ਜਦੋਂ ਗੁਰਵਿੰਦਰ ਸਿੰਘ ਲਾਡੀ ਪੁੱਤਰ ਹਰਭਜਨ ਸਿੰਘ ਵਾਰਡ ਨੰਬਰ 1 ਮਹੱਲਾਂ ਸ਼ਾਦੀ ਖਾ ਉਮਰ ਕਰੀਬ 34 ਸਾਲ ਆਪਣੇ ਟਰੈਕਟਰ ਨਾਲ ਇਸਮਾਈਲ ਪੁਰ ਰੋਡ ਤੇ ਪੈਂਦੀ ਜ਼ਮੀਨ ਵਿੱਚ ਵਹਾਈ ਕਰ ਰਿਹਾ ਸੀ ਕਿ ਪਿ੍ਰਤਪਾਲ ਸਿੰਘ ਪੁੱਤਰ ਕੈਰੋਂ ਸਿੰਘ ਵਾਸੀ ਮਹੱਲਾ ਸੈਦਾਂ ਮਹਿਤਪੁਰ ਇਟੀੳਸ ਗੱਡੀ ਤੇ ਜਿਸਦਾ ਰੰਗ ਚਿੱਟਾ ਤੇ ਨੰਬਰ P B 10 DP1230 ਤੇ ਇਸ ਨੇ ਇਰਾਦਾ ਕਤਲ ਨਾਲ ਗੱਡੀ ਵਿੱਚੋ ਰਫਲ ਕੱਢੀ ਤੇ ਲਲਕਾਰੇ ਮਾਰਦਿਆਂ ਗੁਰਵਿੰਦਰ ਸਿੰਘ ਲਾਡੀ ਤੇ ਤਾਬੜ ਤੋੜ ਚਾਰ ਗੋਲੀਆਂ ਚਲਾ ਦਿੱਤੀਆਂ ਤੇ ਗੁਰਵਿੰਦਰ ਸਿੰਘ ਲਾਡੀ ਮੌਕੇ ਤੇ ਹੀ ਦਮ ਤੋਡ਼ ਗਿਆ

ਗੋਲੀਆਂ ਚਲਾਉਣ ਤੋਂ ਬਾਅਦ ਪਿ੍ਰਤਪਾਲ ਸਿੰਘ ਰਾਈਫ਼ਲ ਸਮੇਤ ਆਪਣੀ ਗੱਡੀ ਵਿੱਚ ਮੋਕੇ ਤੋਂ ਫ਼ਰਾਰ ਹੋ ਗਿਆ ਇਹ ਦੇਖਦਿਆਂ ਮਿ੍ਰਤ ਦੀ ਪਤਨੀ ਰਾਜਵਿੰਦਰ ਕੌਰ ਨੇ ਰੋਲਾ ਪਾਇਆ ਤਾਂ ਨਜ਼ਦੀਕ ਦੇ ਲੋਕ ਇਕੱਠੇ ਹੋ ਗਏ ਇਸ ਘਟਨਾ ਸਮੇਂ ਬਤੋਰ ਗਵਾਹ ਮਿ੍ਰਤ ਗੁਰਵਿੰਦਰ ਸਿੰਘ ਲਾਡੀ ਦਾ ਫੁੱਫੜ ਪਿ੍ਰਤਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੀਨਾ ਕਰਮ ਸਿੰਘ ਹਾਜ਼ਰ ਸੀ ਪਤਾ ਲਗਾ ਕਿ ਇਸ ਕਤਲ ਪਿੱਛੋਂ ਕਤਲ ਦੀ ਵਜਾ ਜ਼ਮੀਨ ਦਾ ਤੋੜ ਸੀ ਜਿਸ ਨੂੰ ਲੈਕੇ ਮਿ੍ਰਤ ਗੁਰਵਿੰਦਰ ਸਿੰਘ ਲਾਡੀ ਤੇ ਪਿ੍ਰਤਪਾਲ ਸਿੰਘ ਵਿਚਾਰ ਝਗੜਾ ਚਲ ਰਿਹਾ ਸੀ ਇਸ ਘਟਨਾ ਨੂੰ ਲੈਕੇ ਮਿ੍ਰਤ ਦੇ ਪਰਿਵਾਰ ਵਲੋਂ ਥਾਣਾ ਮਹਿਤਪੁਰ ਅੱਗੇ ਲਾਸ਼ ਰਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪਰਿਵਾਰ ਦਾ ਦੋਸ਼ ਸੀ ਕਿ ਪੁਲਿਸ ਢਿੱਲੀ ਕਾਰਗੁਜ਼ਾਰੀ ਦਿਖਾ ਰਹੀ ਹੈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਐਫ ਆਈ ਆਰ 0153 ਅਧੀਨ I P C 1860 ਧਾਰਾ 302/ A R M S 1959 ਧਾਰਾ 25,27 ਤੇ I P C 1860 ਧਾਰਾ 120 B ਦਾ ਪਰਚਾ ਦਰਜ ਕੀਤਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ.ਡੀ. ਕਾਲਜ ‘ਚ ਦੀਵਾਲੀ ਦਾ ਤਿਉਹਾਰ ਮਨਾਇਆ
Next articleਨਵਜੋਤ ਸਿੰਘ ਸਿੱਧੂ ਦੇ ਥਾਪੜੇ ਉਪਰੰਤ ਜੁਗਰਾਜਪਾਲ ਸਿੰਘ ਸਾਹੀ ਹਲਕਾ ਸੁਲਤਾਨਪੁਰ ਲੋਧੀ ਵਿੱਚ ਉਤਰੇ ਕਾਂਗਰਸ ਦੀ ਮਜ਼ਬੂਤੀ ਲਈ