ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਭਾਰਤ ਦਾ ਕਿਸਾਨ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਲੜਾਈ ਸਮੇਂ ਦੇ ਹਾਕਮਾਂ ਨਾਲ ਲੜ ਰਿਹਾ ਹੈ। ਇਸ ਲੜਾਈ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋ ਗਏ ਹਨ ਜਿਹਨਾਂ ਦੀ ਯਾਦ ਵਿੱਚ ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ. ਡੀ. ਸ੍ਰੀ ਸੰਜੀਵ ਬਾਂਸਲ ਨੇ ਅੱਜ ਲੋੜਵੰਦਾਂ ਦੀ ਮੱਦਦ ਲਈ 27ਵੀ ਵਾਰ ਖੂਨਦਾਨ ਕੀਤਾ। ਉਹਨਾਂ ਕਿਹਾ ਕਿ ਖੂਨ ਦਾ ਦਾਨ ਸਭ ਤੋਂ ਉੱਤਮ ਹੈ। ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹਿਦਾ ਹੈ। ਖੂਨ ਦੇਣ ਨਾਲ ਸਰੀਰ ਅੰਦਰ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਦੋ ਦਿਨਾਂ ਅੰਦਰ ਹੀ ਇਸ ਦੀ ਭਰਪਾਈ ਹੋ ਜਾਂਦੀ ਹੈ।
ਵਰਨਣਯੋਗ ਹੈ ਕਿ ਸ੍ਰੀ ਬਾਂਸਲ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੇ ਹਨ। ਉਹਨਾਂ ਦੇ ਇਸ ਕਾਰਜ ਲਈ ਸ੍ਰੀ ਮਦਨ ਲਾਲ ਜਲਾਲਪੁਰ ਐਮ ਐਲ ਏ ਘਨੌਰ, ਸ੍ਰ ਗੁਰਦੇਵ ਸਿੰਘ ਧਾਲੀਵਾਲ, ਸ੍ਰ ਜਸਵਿੰਦਰ ਸਿੰਘ ਟਿਵਾਣਾ, ਸ੍ਰ ਸੁਖਮਿੰਦਰ ਸਿੰਘ ਚੌਹਾਨ, ਸ੍ਰੀ ਰਾਜੇਸ਼ ਛਿੱਬਰ, ਸ੍ਰੀ ਸੌਰਵ ਜਿੰਦਲ (ਸਾਰੇ ਡੀ ਐਸ ਪੀਜ) ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਭਵਾਨੀਗੜ੍ਹ ਦੇ ਪ੍ਰਧਾਨ ਸ੍ਰੀ ਚਰਨਜੀਵ ਬਾਂਸਲ, ਇੰਨਕਲਾਬ ਫਾਊਂਡੇਸ਼ਨ ਦੇ ਪ੍ਰਧਾਨ ਰੁਪਿੰਦਰ ਧੀਮਾਨ, ਗਰੀਬ ਪਰਿਵਾਰ ਫੰਡ ਲਹਿਰਾਗਾਗਾ ਦੇ ਸੰਸਥਾਪਕ ਸ੍ਰੀ ਜਸ ਪੇਂਟਰ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਗੁੱਜਰਾਂ, ਮੰਡੀ ਸੂਲਰ ਘਰਾਟ ਦੇ ਸਰਪੰਚ ਗੁਰਤੇਜ ਸਿੰਘ ਸੂਲਰ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ, ਅੰਤਰਰਾਸ਼ਟਰੀ ਕੁਮੈਂਟੇਟਰ ਸੱਤਪਾਲ ਸਿੰਘ ਮਾਹੀ ਅਤੇ ਹੋਰ ਸਖਸ਼ੀਅਤਾਂ ਨੇ ਭਰਪੂਰ ਸਲਾਘਾ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly