ਸ੍ਰੀ ਵਾਹਿਗੁਰੂ ਜੀ ਕਾ ਖਾਲਸਾ
ਸ੍ਰੀ ਵਾਹਿਗੁਰੂ ਜੀ ਕੀ ਫਤਹਿ
ਜਦ ਵੀ ਕਿਸੇ ਗਰੀਬ ਤੇ ਭੀੜ ਪਈ ਹੈ ਤਾਂ ਦੇਸ਼ ਵਿਦੇਸ਼ ਵਿੱਚ ਵਸਦੇ ਦਾਨੀਆਂ ਨੇ ਅੱਗੇ ਵਧਕੇ ਉਸ ਗਰੀਬ ਦੀ ਮਦਦ ਕੀਤੀ ਹੈ. ਇਸ ਤਰਾਂ ਅੱਜ ਜਿਲਾ ਮਾਨਸ ਦੇ ਪਿੰਡ ਰੱਲੀ ਦੀ ਗੁਰਜੀਤ ਕੌਰ ਦੇ ਖਾਣੇ ਵਾਲੀ ਪਾਈਪ ਵਿਚ ਬਹੁਤ ਦਰਦ ਰਹਿੰਦਾ ਹੈ, ਖਾਣਾ ਖਾਣ ਵੇਲੇ ਬਹੁਤ ਤਕਲੀਫ ਹੁੰਦੀ ਹੈ. ਗੁਰਜੀਤ ਕੌਰ ਦੇ ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਜਿਸ ਕਰਕੇ ਉਹ ਕੋਈ ਕੰਮ ਕਾਰ ਨਹੀ ਕਰ ਸਕਦਾ. ਇਹਨਾਂ ਕੋਲ ਇਲਾਜ ਵਾਸਤੇ ਪੈਸੇ ਨਹੀਂ ਹਨ. ਗੁਰਜੀਤ ਕੌਰ ਦੇ ਘਰ ਦੀ ਹਾਲਤ ਬਹੁਤ ਮਾੜੀ ਹੈ, ਇਹ ਪਰਿਵਾਰ ਬਹੁਤ ਹੀ ਗਰੀਬ ਹੈ. ਗੁਰਜੀਤ ਕੌਰ ਦੇ ਦੋ ਲੜਕੀਆਂ ਹਨ ਜੋ ਕਿ ਇਕ 16 ਸਾਲ ਤੇ ਇਕ 18 ਸਾਲ ਦੀ ਹੈ ਤੇ ਹੁਣ ਉਹ ਗੋਹਾ ਕੂੜਾ ਕਰਕੇ ਬਹੁਤ ਹੀ ਮੁਸ਼ਕਿਲ ਨਾਲ ਘਰ ਚਲਾਉਂਦੀਆਂ ਹਨ ਜੋ ਕਿ ਇਹਨਾਂ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ. ਦੇਸ਼ ਵਿਦੇਸ਼ ਵਿੱਚ ਵਸਦੇ ਦਾਨੀਆਂ ਅੱਗੇ ਬੇਨਤੀ ਹੈ ਕਿ ਇਸ ਗਰੀਬ ਤੇ ਮਜਬੂਰ ਪਰਿਵਾਰ ਦੀ ਮਦਦ ਜਰੂਰ ਕਰਨ ਤਾਂ ਜੋ ਇਹਨਾ ਲੜਕੀਆਂ ਦੇ ਮਾਤਾ ਪਿਤਾ ਦਾ ਇਲਾਜ ਹੋ ਸਕੇ. ਬੇਨਤੀ ਹੈ ਕਿ ਜੋ ਇਸ ਗਰੀਬ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਨ ਇਹਨਾਂ ਦੇ ਫੋਨ ਨੰਬਰ 0091-98558 03476 ਤੇ ਸੰਪਰਕ ਕਰਕੇ ਉਹਨਾਂ ਦੀ ਮਦਦ ਕਰ ਸਕਦੇ ਹੋ ਜੀ. ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਹਿ.
– ਪਰਿਵਾਰ ਗੁਰਜੀਤ ਕੌਰ