ਪੰਜਾਬ

ਸੋਨੂੰ ਮੰਗਲੀ

(ਸਮਾਜ ਵੀਕਲੀ)

ਤਾਰਿਆਂ ਦੇ ਵਿੱਚ ਜਿਵੇਂ ਚੰਨ ਵੱਖ ਦਿਸਦਾ ਏ
ਬਾਗਾਂ ਵਿਚ ਵੱਖ ਪਹਿਚਾਣ ਜਿਉਂ ਗੁਲਾਬ ਦੀ

ਰੰਗਲੇ ਜਹਾਨ ਉੱਤੇ ਹੋਰ ਵੀ ਸਥਾਨ ਬੜੇ
ਸਾਰੀਆਂ ਤੋਂ ਉੱਚੀ ਸੁੱਚੀ ਸ਼ਾਨ ਹੈ ਪੰਜਾਬ ਦੀ

ਪੰਜ ਪਾਣੀਆਂ ਦੀ ਮਿਲ਼ੀ ਗੁੜਤੀ ਹੈ ਏਸ ਤਾਈਂ
ਸਤਲੁਜ ,ਬਿਆਸ ,ਰਾਵੀ , ਜਿਹਲਮ ,ਝਨਾਬ ਦੀ

ਨਾਬਰ ਹੈ ਖੂਨ ਏਥੇ , ਮੰਨਦਾ ਦਾ ਨਾ’ ਈਨ ਕਦੇ
ਝਲਦਾ ਨਾ ਦਾਬ ਕਿਸੇ ਬਾਦਸ਼ਾਹ, ਨਵਾਬ ਦੀ

ਦਿੱਲੀ ਵਾਲਾ ਤਖਤ ਜੇ ਨੱਪਣ ਜਮੀਨ ਆਊ
ਉਸੇ ਦਿਨ ਗੱਲ ਚੱਲੂ ਦੁੱਲੇ ਵਾਲ਼ੀ ਢਾਬ ਦੀ

ਕਰੀਏ ਨਾ ਪਹਿਲ ਕਦੇ ,ਛੱਡੀਏ ਨਾ ਦੂਜ ਕਦੇ
ਗੁੜਤੀ ਮਿਲ਼ੀ ਏ ਸਾਨੂੰ ਤੇਗ਼ , ਤੇ ਰਬਾਬ ਦੀ

ਰਖਿਆ ਏ ਮਨ ਨੀਵਾਂ ,ਉੱਚੀ ਸਦਾ ਮੱਤ ਰੱਖੀ
ਉੱਚੀ ਹੁੰਦੀ ਏ ਉਡਾਰੀ ਜਿਵੇਂ ਬੱਦਲਾਂ ਤੋਂ ਬਾਜ਼ ਦੀ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰਾ ਬਚਪਨ
Next articleਮਾਂ ਬੋਲੀ ਦੀ ਸੇਵਾ..