ਜ਼ਿਲ੍ਹਾ ਕਪੂਰਥਲਾ ਦੇ ਪੰਜਾ ਜ਼ੋਨਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਸਿੰਘੂ ਬਾਡਰ ਨੂੰ ਕਾਫ਼ਲੇ ਹੋਏ ਰਵਾਨਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾ, ਮਜ਼ਦੂਰਾਂ ਬੀਬੀਆਂ ਦੇ ਕਾਫ਼ਲੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ।ਇਸ ਸਮੇਂ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ, ਰਣ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਕਾਫ਼ਲੇ ਦਿੱਲੀ ਬਾਡਰ ਵੱਲ ਨੂੰ ਰਵਾਨਾ ਹੋਏ।ਇਸ ਸਮੇਂ ਜ਼ਿਲ੍ਹਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਅਤੇ ਜ਼ਿਲ੍ਹਾ ਕਪੂਰਥਲਾ ਦੀ 70 ਦਿਨਾਂ ਬਾਅਦ ਸਿਰਫ 10 ਦਿਨ ਦਿੱਲੀ ਮੋਰਚੇ ਵਿੱਚ ਰਹਿਣ ਦੀ ਵਾਰੀ ਆਉਂਦੀ ਹੈ।

ਜਿਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪੰਜ ਜੋਨਾ ਤੋਂ ਕਾਫਲੇ ਰਵਾਨਾ ਕੀਤੇ ਗਏ ਹਨ। ਇਹ ਕਾਫਲੇ ਰਾਤ ਸਮੇਂ ਸ਼ਾਹਬਾਦ ਮਾਰਕੰਡਾ ਇਕੱਠੇ ਹੋ ਜਾਣਗੇ ਅਤੇ ਰਾਤ ਇਸੇ ਹੀ ਜਗਾਂ ਰਹਿਣਗੇ। ਸਵੇਰੇ ਤੜਕਸਾਰ ਕਾਫਲੇ ਸਿੰਘੂ ਮੋਰਚੇ ਵੱਲ ਨੂੰ ਰਵਾਨਾ ਹੋ ਜਾਣਗੇ। ਦੁਪਿਹਰ ਸਮੇਂ ਬਾਡਰ ਤੇ ਪਹੁੰਚ ਜਾਣਗੇ। ਜੋ ਆਪਣੀ 10 ਦਿਨਾਂ ਦੀ ਵਾਰੀ ਪੂਰੀ ਕਰਕੇ ਹੀ ਵਾਪਸ ਆਉਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪ ਦੇ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਸਾਥੀਆਂ ਨੇਂ ਦੁਸਹਿਰਾ ਗਰਾਉਂਡ ਵਿੱਚ ਹਾਜ਼ਰੀ ਭਰੀ
Next articleਮਾਸਟਰ ਕੇਡਰ ਯੂਨੀਅਨ ਦਾ ਵਫ਼ਦ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਮਿਲਿਆ