ਹਮੀਰਪੁਰ (ਯੂਪੀ)/ਮੁੰਬਈ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਭਗਵਾਂ ਪਾਰਟੀ ਕਦੇ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖ਼ਿਲਾਫ਼ ਕਾਰਵਾਈ ਨਹੀਂ ਕਰੇਗੀ, ਜਿਸ ਦਾ ਪੁੱਤਰ ਲਖੀਮਪੁਰ ਖੀਰੀ ਕਤਲੇਆਮ ਮਾਮਲੇ ਵਿੱਚ ਗ੍ਰਿਫ਼ਤਾਰ ਹੈ ਕਿਉਂਕਿ ਉਹ ਅਪਰਾਧੀਆਂ ਨਾਲ ਖੜ੍ਹਦੀ ਹੈ, ਜੋ ਉਸ ਦੇ ਮੌਜੂਦਾ ਰਾਜ ਵਿੱਚ ਬਹੁਤ ਖ਼ੁਸ਼ ਹਨ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਅਖਿਲੇਸ਼ ਨੇ ਉਨ੍ਹਾਂ ਲਈ ‘ਚਿਲਮਜੀਵੀ’ ਸ਼ਬਦ ਦੀ ਵਰਤੋਂ ਕੀਤੀ।
ਿੲਸ ਦੌਰਾਨ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਅਗਾਮੀ ਯੂਪੀ ਚੋਣਾਂ ’ਚ ਅਖਿਲੇਸ਼ ਯਾਦਵ ਦੀ ਹਮਾਿੲਤ ਕਰਨ ਦਾ ਐਲਾਨ ਕੀਤਾ ਹੈ। ਆਪਣੀ ‘ਵਿਜੈ ਰੱਥ ਯਾਤਰਾ’ ਦੌਰਾਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ ਕਿ ਆਦਿੱਤਿਆਨਾਥ ਨੂੰ ਦੋ ਚੀਜ਼ਾਂ ‘ਬਲਦ ਅਤੇ ਬੁਲਡੋਜ਼ਰ’ ਬਹੁਤ ਪਸੰਦ ਹਨ, ਪਰ ਬੁੰਦੇਲਖੰਡ ਦੇ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਬੁਲਡੋਜ਼ਰ ਦਾ ਜਿਹੜਾ ਸਟੀਅਰਿੰਗ ਉਨ੍ਹਾਂ ਹੱਥ ਹੈ, ਉਹ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਖੋਹ ਲਿਆ ਜਾਵੇਗਾ। ਉਨ੍ਹਾਂ ਕਿਹਾ, ‘‘ਚੋਣਾਂ ਦੌਰਾਨ ਉਹ ਭਾਜਪਾ ’ਤੇ ਵੋਟਾਂ ਦਾ ਬੁਲਡੋਜ਼ਰ ਚਲਾਉਣਗੇ।’’ ਯਾਦਵ ਸਪੱਸ਼ਟ ਤੌਰ ’ਤੇ ਉਤਰ ਪ੍ਰਦੇਸ਼ ਵਿੱਚ ਆਵਾਰਾ ਪਸ਼ੂਆਂ ਦੇ ਖ਼ਤਰੇ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਇਮਾਰਤਾਂ ਢਾਹੁਣ ਦੀ ਸਰਕਾਰ ਦੀ ਮੁਹਿੰਮ ਵੱਲ ਇਸ਼ਾਰਾ ਕਰ ਰਹੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly