ਕੈਪਟਨ ਦੀ ਚੁੱਪ ਪਿੱਛੇ ਰਾਜਨੀਤਕ ਤੁਫਾਨ ਦੀ ਅਵਾਜ਼

ਮਹਿਤਪੁਰ / ਹਰਜਿੰਦਰ ਸਿੰਘ ਚੰਦੀ/ ਚੰਡੀਗੜ੍ਹ  (ਸਮਾਜ ਵੀਕਲੀ): ਕਾਂਗਰਸ ਹਾਈਕਮਾਨ ਵਲੋਂ ਹਾਸ਼ੀਏ ’ਤੇ ਕੀਤੇ ਜਾਣ ਤੋਂ ਬਾਅਦ ਲਗਾਤਾਰ ਚੁੱਪ ਬੈਠੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਵੱਡਾ ਧਮਾਕਾ ਕਰ ਸਕਦੇ ਹਨ। ਭਾਵੇਂ ਲਖੀਮਪੁਰ ਕਾਂਡ ਤੋਂ ਬਾਅਦ ਰੋਸ ਮਾਰਚ ਰਾਹੀਂ ਪੰਜਾਬ ਕਾਂਗਰਸ ਵਲੋਂ ਇਕਜੁਟਤਾ ਦਾ ਸੰਦੇਸ਼ ਦਿੱਤਾ ਗਿਆ ਹੈ ਪਰ ਅੰਦਰਖਾਤੇ ਕਿਤੇ ਨਾ ਕਿਤੇ ਨਾਰਾਜ਼ਗੀਆਂ ਬਰਕਰਾਰ ਹਨ। ਇਸ ਤੋਂ ਇਲਾਵਾ ਸਭ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ’ਤੇ ਅਗਲੇ ਕਦਮ ’ਤੇ ਟਿੱਕੀਆਂ ਹੋਈਆਂ ਹਨ। ਸਿਆਸੀ ਗਲਿਆਰਿਆਂ ਵਿਚ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਅਗਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਰਣਨੀਤੀ ਦਾ ਖ਼ੁਲਾਸਾ ਕਰ ਸਕਦੇ ਹਨ।

ਮੁੱਖ ਮੰਤਰੀ ਅਹੁਦੇ ਤੋਂ ਛੁੱਟੀ ਹੋਣ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਮੁਖਾਲਫ਼ਤ ਕੀਤੀ ਸੀ, ਇਸ ਤੋਂ ਇੰਝ ਜਾਪ ਰਿਹੈ ਸੀ ਕਿ ਕੈਪਟਨ ਹੁਣ ਕਾਂਗਰਸ ਨਾਲ ਆਰ-ਪਾਰ ਦੀ ਲੜਾਈ ਦੋ ਰੋਹ ਵਿਚ ਹਨ। ਉਂਝ ਕੈਪਟਨ ਨੇ ਸਾਫ਼ ਆਖ ਦਿੱਤਾ ਸੀ ਕਿ ਉਹ ਹੁਣ ਕਾਂਗਰਸ ਦਾ ਹਿੱਸਾ ਨਹੀਂ ਰਹਿਣਗੇ। ਕੈਪਟਨ ਦੇ ਅਗਲੇ ਕਦਮ ’ਤੇ ਕਾਂਗਰਸ ਦੇ ਨਾਲ-ਨਾਲ ਹੋਰ ਵੀ ਪਾਰਟੀਆਂ ਨੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਕੈਪਟਨ ਨੇ ਭਾਵੇਂ ਕਾਂਗਰਸ ’ਚੋਂ ਅਜੇ ਤਕ ਅਸਤੀਫ਼ਾ ਨਹੀਂ ਦਿੱਤਾ ਹੈ ਪਰ ਉਹ ਪਾਰਟੀ ਲਈ ਚਿੰਤਾ ਦਾ ਸਬੱਬ ਬਣੇ ਹੋਏ ਹਨ। ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਕੈਪਟਨ ਦੀ ਦੂਜੀ ਦਿੱਲੀ ਫੇਰੀ ਦੇ ਨਾਲ ਕਾਂਗਰਸ ਹਾਈਕਮਾਨ ਕੈਪਟਨ ਦੇ ਅਗਲੇ ਕਦਮ ਵੱਲ ਵੇਖ ਰਹੀ ਹੈ।

ਚਰਚਾ ਹੈ ਕਿ ਦੀ ਕੈਪਟਨ ਅਗਲੇ ਹਫਤੇ ਆਪਣੀ ਰਣਨੀਤੀ ਦਾ ਖ਼ੁਲਾਸਾ ਕਰ ਸਕਦੇ ਹਨ, ਜਿਸ ਤਹਿਤ ਉਹ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਵੀ ਛੱਡ ਦੇਣਗੇ ਅਤੇ ਆਪਣੀ ਨਵੀਂ ਪਾਰਟੀ ਦਾ ਐਲਾਨ ਵੀ ਕਰ ਸਕਦੇ ਹਨ। ਸਿਆਸੀ ਹਲਕਿਆਂ ਵਿਚ ਇਹ ਕਿਆਸਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ ਕਿ ਕੈਪਟਨ ਵੱਲੋਂ ਬਣਾਈ ਜਾਟ ਮਹਾਸਭਾ, ਜੋ ਅੱਜਕੱਲ੍ਹ ਸਰਗਰਮ ਨਹੀਂ ਹੈ, ਨੂੰ ਮੁੜ ਐਕਟਿਵ ਕੀਤਾ ਜਾ ਸਕਦਾ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ। ਇਸ ਰਾਹੀਂ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਵਿਚ ਵੀ ਮੁੱਖ ਚਿਹਰੇ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਸਕਦੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦੋਂ ਮੈਨੂੰ ਪੁਰਸਕਾਰ ਮਿਲਿਆ !
Next article15 ਦੇ ਦਿੱਲੀ ਮੋਰਚੇ ਦੀਆਂ ਤਿਆਰੀਆਂ ਸਬੰਧੀ ਤਿੰਨਾਂ ਜੋਨਾਂ ਵਿਖੇ ਕੀਤੀਆਂ ਗਈਆਂ ਬੈਠਕਾਂ