(ਸਮਾਜ ਵੀਕਲੀ)
ਕਾਂ ਬੋਲਦਾ ਭੁੜਕਦਾ ਆਟਾ,
ਤਵੇ ਤੇ ਰੋਟੀ ਫੁੱਲੇ ਸੋਹਣਿਆਂ
ਮੇਰੇ ਢੋਲ ਪਰਦੇਸੀ ਆਉਣਾ,
ਹਵਾ ਦੇ ਕਹਿੰਦੇ ਬੁੱਲੇ ਸੋਹਣਿਆ।
ਕੁੱਟ ਕੁੱਟ ਚੂਰੀਆਂ ਮੈ,
ਕਾਵਾਂ ਨੂੰ ਪਾਉਂਦੀ ਆ,
ਉੱਡੀ ਨਾ ਤੂੰ ਕਾਵਾਂ,
ਚੂੰਝ ਸੋਨੇ ਚ ਮੜਾਉਦੀ ਆ।
ਮੈ ਤਾ ਖੁਸ਼ੀ ਵਿਚ ਭੰਗੜੇ ਪਾਵਾ,
ਤੇ ਨੈਣੌ ਨੀਰ ਡੁੱਲੇ ਸੋਣਿਆ
ਮੇਰੇ ਢੋਲ ਪਰਦੇਸੀ ਆਉਣਾ,
ਹਵਾ ਦੇ ਕਹਿੰਦੇ ਬੁੱਲੇ ਸੋਹਣਿਆ।
ਬਾਰ ਬਾਰ ਅੱਖ ਮੇਰੀ ,
ਬੂਹੇ ਵੱਲ ਆਉਦੀ ਆ
ਘੜੀ ਮੁੜੀ ਸ਼ੀਸ਼ੇ ਅੱਗੇ ਆ,
ਸ਼ਰਮਾਉਦੀ ਆ।
ਵੇ ਮੈ ਧਰਤੀ ਪੈਰ ਨਾ ਲਾਵਾ,
ਚਿਹਰੇ ਤੋ ਨੂਰ ਡੁਲ਼ੇ ਸੋਣਿਆ
ਮੇਰੇ ਢੋਲ ਪਰਦੇਸੀ ਆਉਣਾ,
ਹਵਾ ਦੇ ਕਹਿੰਦੇ ਬੁੱਲੇ ਸੋਣਿਆ।
ਗੁੱਤ ਸੱਪਣੀ ਕਲਾਵਾ ਮਾਰੇ ਲੱਕ ਨੂੰ,
ਕਾਲਾ ਸੁਰਮਾ ਨਾ ਝੱਲੇ ਮੇਰੀ ਅੱਖ ਨੂੰ ।
ਬਾਹਾਂ ਗੋਰੀਆ ਚ ਚੂੜਾ ਛੰਣਕੇ,
ਨੱਕ ਝੱਲੇ ਨਾ ਸੋਨੇ ਵਾਲੀ ਨੱਥ ਨੂੰ
ਪੈਰ ਬੋਚ ਬੋਚ”ਪ੍ਰੀਤ”ਜਦੋ ਰੱਖਦੀ,
ਹਵਾ ਚ ਮਹਿਕ ਘੁੱਲੇ ਸੋਹਣਿਆ।
ਮੇਰੇ ਢੋਲ ਪਰਦੇਸੀ ਆਉਣਾ ,
ਹਵਾ ਦੇ ਕਹਿੰਦੇ ਬੁੱਲੇ ਸੋਹਣਿਆ।
ਡਾ ਲਵਪ੍ਰੀਤ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly