ਯੂਪੀ ’ਚ ਸੜਕ ਹਾਦਸੇ ਕਾਰਨ 9 ਮਰੇ ਤੇ 27 ਜ਼ਖ਼ਮੀ: ਮੋਦੀ ਤੇ ਯੋਗੀ ਨੇ ਦੁੱਖ ਪ੍ਰਗਟਾਇਆ ਨਾਲੇ ਦੋਵਾਂ ਨੇ ਮੁਆਵਜ਼ੇ ਦਾ ਵੀ ਕੀਤਾ ਐਲਾਨ

ਬਾਰਾਬੰਕੀ (ਯੂਪੀ) (ਸਮਾਜ ਵੀਕਲੀ):  ਬਾਰਾਬੰਕੀ ਦੇ ਥਾਣਾ ਦੇਵਾ ਖੇਤਰ ਵਿੱਚ ਪਿੰਡ ਬਾਬੂਰੀ ਨੇੜੇ ਵੋਲਵੋ ਬੱਸ ਅਤੇ ਟਰੱਕ ਵਿਚਾਲੇ ਟੱਕਰ ਕਾਰਨ ਬੱਸ ਵਿੱਚ ਸਵਾਰ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖ਼ਮੀ ਹੋ ਗਏ। ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਲਈ 2-2 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਸ਼ਮੀਰ ਵਾਦੀ ’ਚ ਅਤਿਵਾਦੀਆਂ ਨੇ ਦੋ ਸਕੂਲ ਅਧਿਆਪਕਾਂ ਦੀ ਹੱਤਿਆ ਕੀਤੀ
Next articleਭਾਦਸੋਂ: ਡਿਊਟੀ ਕਰਕੇ ਘਰ ਜਾ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ