ਪੱਛਮੀ ਬੰਗਾਲ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਲਈ ਵੋਟਿੰਗ: ਕੁਰਸੀ ਬਚਾਉਣ ਲਈ ਮਮਤਾ ਵਾਸਤੇ ਭਬਾਨੀਪੁਰ ’ਚ ਜਿੱਤ ਲਾਜ਼ਮੀ

ਕੋਲਕਾਤਾ (ਸਮਾਜ ਵੀਕਲੀ):  ਪੱਛਮੀ ਬੰਗਾਲ ਦੀ ਭਬਾਨੀਪੁਰ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ ਤੇ ਸਵੇਰੇ 11 ਵਜੇ ਤਕ ਤਕਰੀਬਨ 21.7 ਫੀਸਦੀ ਮਤਦਾਨ ਦਰਜ ਕੀਤਾ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਤਰਫੋਂ ਚੋਣ ਲੜ ਰਹੀ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਦੀ ਸਮਸੇਰਗੰਜ ਅਤੇ ਜੰਗੀਪੁਰ ਸੀਟ ਲਈ ਵੋਟਿੰਗ ਸਖਤ ਸੁਰੱਖਿਆ ਦੇ ਵਿਚਕਾਰ ਸਵੇਰੇ 7 ਵਜੇ ਸ਼ੁਰੂ ਹੋਈ। ਇਨ੍ਹਾਂ ਤਿੰਨਾਂ ਸੀਟਾਂ ‘ਤੇ ਕੁੱਲ 6,97,164 ਵੋਟਰ ਹਨ। ਵੋਟਾਂ ਦੀ ਗਿਣਤੀ 2 ਅਕਤੂਬਰ ਨੂੰ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਅਹੁਦੇ ’ਤੇ ਬਰਕਰਾਰ ਰਹਿਣ ਲਈ ਮਮਤਾ ਵਾਸਤੇ ਇਹ ਚੋਣ ਜਿੱਤਣੀ ਲਾਜ਼ਮੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕਰੋਨਾ ਦੇ 23529 ਨਵੇਂ ਮਾਮਲੇ ਤੇ 311 ਮੌਤਾਂ
Next articleਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਐਡਵੋਕੇਟ ਸੰਦੀਪ ਮੌਦਗਿਲ ਦੇ ਨਾਂ ਦੀ ਸਿਫ਼ਾਰਸ਼