ਸੰਗਰੂਰ ਬਰਨਾਲਾ ਕਬੱਡੀ ਲੀਗ ਦਾ ਟੂਰਨਾਮੈਂਟ 25 ਨੂੰ ਖਨਾਲ ਕਲਾ ਵਿਖੇ

ਦਿੜ੍ਹਬਾ ਕਲੱਬ ਅਤੇ ਦੁਆਬਾ ਵਾਰੀਅਰਜ਼ ਸੁਰਖਪੁਰ ਦਾ ਸ਼ੋਅ ਮੈਚ ਵੀ ਹੋਵੇਗਾ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸੰਗਰੂਰ ਬਰਨਾਲਾ ਨਾਲ ਸਬੰਧਤ ਸਰਕਲ ਸਟਾਈਲ ਕਬੱਡੀ ਲੀਗ ਦਾ ਨੌਵਾਂ ਟੂਰਨਾਮੈਂਟ 25 ਸਤੰਬਰ ਦਿਨ ਸ਼ਨੀਵਾਰ ਨੂੰ ਪਿੰਡ ਖਨਾਲ ਕਲਾ ਵਿਖੇ ਹੋਵੇਗਾ। ਜਿਸ ਵਿੱਚ ਅੱਠ ਟੀਮਾਂ ਸੁਨਾਮ ਬਲੈਕ ਪੈਂਥਰਸ, ਦਿੜ੍ਹਬਾ ਈਗਲ, ਸ਼ੇਰਪੁਰ ਵਾਰੀਅਰਜ਼, ਬਰਨਾਲਾ ਕਿੰਗਜ਼, ਭਦੌੜ ਲਾਈਨਜ਼, ਧੂਰੀ ਟਾਈਗਰਜ਼, ਸੰਗਰੂਰ ਸਟਾਰਜ਼, ਭਵਾਨੀਗੜ੍ਹ ਬੁਲਜ ਭਾਗ ਲੈਣਗੀਆਂ।

ਸਮੂਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਗਰੂਰ, ਬਰਨਾਲਾ,ਐਨ. ਆਰ. ਆਈ. ਵੀਰਾ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੰਗਰੂਰ- ਬਰਨਾਲਾ ਕਬੱਡੀ ਲੀਗ ਪਿੰਡ ਖਨਾਲ ਕਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਗੀ ਖਨਾਲ, ਬੱਬਲ (ਅਮਰੀਕਾ) ਨੇ ਦੱਸਿਆ ਕਿ ਸਮੂਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਗਰੂਰ, ਬਰਨਾਲਾ,ਐਨ. ਆਰ. ਆਈ. ਵੀਰਾ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੰਗਰੂਰ- ਬਰਨਾਲਾ ਕਬੱਡੀ ਲੀਗ 25 ਸਤੰਬਰ ਨੂੰ ਪਿੰਡ ਖਨਾਲ ਕਲਾ ਦੇ ਗਾਊਸ਼ਾਲਾ ਦੇ ਮੈਦਾਨ ਵਿਖੇ ਕਰਵਾਈ ਜਾ ਰਹੀ ਹੈ।

ਉਹਨਾਂ ਲੀਗ ਦੀ ਅਗਵਾਈ ਕਰਨ ਵਾਲੇ ਸਾਰੇ ਪ੍ਬੰਧਕਾ ਦੀ ਸਲਾਘਾ ਕੀਤੀ ਜੋ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਹਨ। ਇਸ ਟੂਰਨਾਮੈਂਟ ਦੌਰਾਨ ਵਰਿੰਦਰ ਗੋਗੀ , ਮੌਟੀ ਸੰਧੂ ,ਪਰਮਿੰਦਰ ਔਲਖ ,ਰੋਹੀ ,ਹੈਰੀ ,ਦਵਿੰਦਰ ,ਰਾਜ ਔਲਖ , ਇਕਬਾਲ ਸਿੰਘ ਸਰਪੰਚ ਬਾਦਸ਼ਾਹਪੁਰ, ਗੋਗੀ ,ਜਗਦੀਪ ਗਿੱਲ,ਸੋਨੀ,ਜੋਤੀ, ਗੁਰਦੀਪ ਸਿੰਘ,ਸਾਬੀ ( ਸਾਰੇ ਅਮਰੀਕਾ ) ,ਗੁਰਦੀਪ ਸਿੰਘ ਝਿੰਜਰ,ਗੁਰਿੰਦਰ ਕੈਨੇਡਾ,ਸਾਹਿਲ ਨਿਊਜੀਲੈਂਡ,ਤਰਨਦੀਪ ਕੈਨੇਡਾ,ਸਿਆਮ ਧਾਲੀਵਾਲ,ਬਲਜਿੰਦਰ ਕੈਨੇਡਾ,ਜਸਵਿੰਦਰ ਸਿੰਘ,ਪਰਮਿੰਦਰ ਸਿੰਘ,ਅਮਨਦੀਪ ਸਿੰਘ, ਅਵਤਾਰ ਸਿੰਘ ਦਾ ਵੱਡਾ ਯੋਗਦਾਨ ਹੋਵੇਗਾ।

ਇਸ ਮੌਕੇ ਮੁੱਖ ਪ੍ਰਬੰਧਕ ਗੁਰਵਿੰਦਰ ਸਿੰਘ,ਕੁਲਦੀਪ ਸਿੰਘ (ਗੱਗੂ) ,ਬਾਂਕਾ ਖਨਾਲ ਕਲਾ,ਰਾਜ ਕੁਮਾਰ ਰਾਜੂ ਵਾਲੀਬਾਲ ਖਿਡਾਰੀ,ਡਾ ਜਗਤਾਰ ਸਿੰਘ ਕਾਲਾ,ਬੇਅੰਤ ਸਿੰਘ ,ਕੁਲਦੀਪ ਸਿੰਘ,ਪੰਮਾ ,ਹਰਪਾਲ ਸਿੰਘ ਮਿੱਠੂ, ਕਰਮਜੀਤ ਸਿੰਘ ਕਾਟੀ, ਨੇ ਦੱਸਿਆ ਕਿ ਟੂਰਨਾਮੈਂਟ ਦੇ ਪ੍ਬੰਧਾ ਨੂੰ ਲੈਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਇਸ ਮੌਕੇ ਦੁਆਬਾ ਵਾਰੀਅਰਜ਼ ਸੁਰਖਪੁਰ ਅਤੇ ਦਿੜ੍ਹਬਾ ਦੀਆਂ ਆਲ ਓਪਨ ਕਲੱਬਾਂ ਦਾ ਸ਼ੋਅ ਮੈਚ ਵੀ ਹੋਵੇਗਾ। ਉਨ੍ਹਾਂ ਕਬੱਡੀ ਪ੍ਰੇਮੀਆਂ ਨੂੰ ਵਧ ਚੜ ਕੇ ਆਉਣ ਲਈ ਅਪੀਲ ਕੀਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਖਮੀ ਗਊਆਂ ਦੀ ਸੇਵਾ ਲਈ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ 5100 ਰੁਪਏ ਦਾਨ ਦਿੱਤੇ – ਲਾਇਨ ਅਸ਼ੋਕ ਬਬਿਤਾ ਸੰਧੂ
Next articleਪੰਜਾਬੀ ਫਿਲਮਾਂ ਵਿਚ ਹੁਣ ਕਾਮੇਡੀ ਵਿਚ ਨਾਮ ਬਣਾਉਣਾ ਮੁਸ਼ਕਿਲ I