ਬੈਡਫੋਰਡ (ਬਿੰਦਰ ਭਰੋਲੀ)- ਸ਼੍ਰੀ ਗੁਰੂ ਰਵਿਦਾਸ ਭਵਨ ਅਤੇ ਕਮਿਊਨਿਟੀ ਸੈਟਰ ਵਿਖੈ ਭਾਰਤੀ ਹਾਈ ਕਮਿਸ਼ਨਰ ਸ਼੍ਰੀਮਤੀ ਗਾਇਤਰੀ ਇਸ਼ਰ ਕੁਮਾਰ ਹੁਣਾ ਦੇ ਦਿਸ਼ਾ ਨਿਰਦੇਸ਼ ਦੇ ਅਧੀਨ ਵੀਜ਼ਾ ਸਰਜਰੀ ਅਤੇ ਹੋਰ ਪਾਸਪੋਰਟਾਂ ਸੰਬਧੀ ਕੈਂਪ ਲਗਾਇਆ ਗਿਆ। ਕੈਂਪ ਦੀ ਸੁਰੂਆਤ 19-9-21 ਦਿਨ ਐਤਵਾਰ ਨੂੰ ਸਵੇਰੇ 9 ਵਜੇ ਹੋਈ ਇਸ ਮੋਕੇ ਸਭਾ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਕੁਮਾਰ ਨਿਗਾਹ ਜੀ ਹੁਣੀ ਆਈਆਂ ਹੋਈਆਂ ਟੀਮਾਂ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਕੈਂਪ ਦਾ ਉਦਘਾਟਨ ਪ੍ਰੋਫੈਸਰ ਗੁਰਚ ਰੰਧਾਵਾ ਡਿਪਟੀ ਲੋਰਡ ਲੈਫਟੀਨੈਂਟ ਆਫ ਬੇਡਫੋਰਡਸ਼ਾਇਰ ਨੇ ਇਸ ਸਰਜਰੀ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਬੋਲਦਿਆਂ ਉਹਨਾ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਲੋਕ ਭਲਾਈ ਦੇ ਬਹੁਤ ਹੀ ਵਧੀਆ ਕੰਮ ਕਰਦੀ ਹੈ ਤੇ ਇਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ । ਇਸ ਮੋਕੇ ਤੇ ਭਾਰਤੀ ਹਾਈ ਕਮਿਸ਼ਨਰ ਵਲੋਂ ਆਈ ਟੀਮ ਦੇ ਮੁਖੀ ਸ਼੍ਰੀ ਅਨੀਲ ਨੁਟਿਆਲ ਕੋਨਸਲਰ ਪਾਸਪੋਰਟ ਅਤੇ ਓੁ ਸੀ ਆਈ ਅਤੇ ਬੀ ਐਫ ਐਸ ਗਲੋਬਲ ਟੀਮ ਦੀ ਮੈਨਜਰ ਬੀਬੀ ਸਾਹਿਅਤ ਜੀ ਨੇ ਅਦਾਰਾ ਸਮਾਜ ਵੀਕਲੀ ਨਾਲ ਗੱਲ ਕਰਦਿਆਂ ਸਾਂਝੇ ਬਿਆਨ ਵਿੱਚ ਦਸਿਆ ਕਿ ਅੱਜ ਦੀ ਸਰਜਰੀ ਚ ਕੁੱਲ 400 ਅਰਜੀਆਂ ਆਈਆਂ ਜਿਨ੍ਹਾਂ ਵਿੱਚੋਂ 280 ਅਰਜ਼ੀਆਂ ਭਰਨ ‘ਚ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਕੁਮਾਰ ਨਿਗਾਹ ਦੀ ਅਗਵਾਈ ‘ਚ ਉਨ੍ਹਾਂ ਦੀ ਟੀਮ ਨੇ ਲੋਕਾਂ ਦੀ ਮਦਦ ਕੀਤੀ ਅਤੇ ਬਾਕੀ ਅਰਜੀਆਂ ਭਾਰਤੀ ਹਾਈ ਕਮਿਸ਼ਨਰ ਦੀ ਬੀ ਐਸ ਐਫ ਦੀ ਟੀਮ ਨੇ ਭਰੀਆਂ ਤੇ ਜਿੰਨਾ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ. ਉਨ੍ਹਾਂ ਹੋਰ ਅੱਗੇ ਦੱਸਿਆ ਕਿ ਇਸ ਮੌਕੇ ਤੇ ਲੋਕ ਮਾਨਚੈਸਟਰ, ਵੈਲਜ, ਸਕਾਟਲੈਂਡ, ਲੰਡਨ ਅਤੇ ਹੋਰ ਇੰਗਲੈਡ ਦੇ ਵੱਖ ਵੱਖ ਸ਼ਹਿਰਾਂ ‘ਚੋਂ ਆਏ ਹੋਏ ਸਨ. ਗੁਰੂ ਘਰ ਵਲੋਂ ਆਈ ਹੋਈ ਸੰਗਤ ਲਈ ਚਾਹ ਪਕੌੜੇ ਅਤੇ ਰੋਟੀ ਪਰਸ਼ਾਦੇ ਦਾ ਲੰਗਰ ਪੂਰਾ ਦਿਨ ਚਲਾਇਆ ਗਿਆ.
ਇਹ ਸਰਜਰੀ ਸ਼ਾਮ ਦੇ ਪੰਜ ਵਜੇ ਤੱਕ ਚੱਲੀ ‘ਤੇ ਬਾਅਦ ਵਿੱਚ ਗੁਰੂ ਦਰਬਾਰ ਵਿੱਚ ਆਈਆਂ ਹੋਈਆਂ ਟੀਮਾਂ ਦਾ ਗੁਰੂ ਘਰ ਦੀ ਪ੍ਰੰਬਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ. ਇਸ ਮੌਕੇ ਤੇ ਸ਼੍ਰੀ ਅਨੀਲ ਨੋਟਿਆਲ ਜੀ ਨੇ ਕਿਹਾ ਕਿ ਅੱਜ ਦੀ ਸਰਜਰੀ ਬਹੁਤ ਹੀ ਸਫਲ ਰਹੀ ਹੈ ਉਨ੍ਹਾਂ ਪਹਿਲਾਂ ਏਡਾ ਇਕੱਠ ਕਦੇ ਨਹੀ ਦੇਖਿਆ. ਉਹਨਾ ਕਿਹਾ ਕਿ ਅਸੀਂ ਜਲਦੀ ਹੀ ਹਾਈ ਕਮਿਸ਼ਨਰ ਨਾਲ ਗੱਲ ਕਰਕੇ ਇੱਕ ਹੋਰ ਸਰਜਰੀ ਇਸੇ ਗੁਰੂ ਘਰ ਚ ਲਾਵਾਗੇ ਤਾਂ ਕਿ ਜੋ ਕੰਮ ਰਿਹ ਗਏ ਉਹ ਵੀ ਪੂਰੇ ਕਰ ਸਕੀਏ । ਇਸ ਮੌਕੇ ਤੇ ਸਭਾ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਕਮਾਰ ਨਿਗਾਹ ਨੇ ਭਾਰਤੀ ਹਾਈ ਕਮਿਸ਼ਨਰ ਦਾ ਅਤੇ ਉਨ੍ਹਾਂ ਦੀ ਟੀਮ ਦਾ ਅਤੇ ਬੀ ਐਸ ਐਫ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਸਭਾ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ । ਇਸ ਮੌਕੇ ਤੇ ਸੇਵਾ ਟਰੱਸਟ ਦੇ ਚੇਅਰਮੈਨ ਚਰਨਕਮਲ ਸੇਖੋ ਨੇ ਕਿਹਾ ਕਿ ਸਾਡਾ ਟਰੱਸਟ ਹਮੇਸ਼ਾ ਹੀ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਸਮਾਜ ਭਲਾਈ ਦੇ ਕੰਮਾ ਵਿੱਚ ਹੱਥ ਵਿਟਾੳਂਦਾ ਰਹਿਦਾ ਹੈ ਇਸ ਮੋਕੇ ਤੇ ਲੰਗਰ ਦੀ ਸੇਵਾ ਕਰਨ ਵਾਲ਼ੀਆਂ ਬੀਬੀਆਂ ਦਾ ਧੰਨਵਾਦ ਕੀਤਾ ਗਿਆ.