ਕਰਤਾਰਪੁਰ ਦੇ ਡਾਕਟਰ ਵੱਲੋਂ ਸੋਨੇ ਤੇ ਹੀਰਿਆਂ ਨਾਲ ਜੜੀ ‘ਕਲਗੀ’ ਸ੍ਰੀ ਹਜ਼ੂਰ ਸਾਹਿਬ ਭੇਟ ਕੀਤੀ ਗਈ

ਮਹਾਰਾਸ਼ਟਰ ਕਰਤਾਰਪੁਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)(ਸਮਾਜ ਵੀਕਲੀ) :ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਐੱਮਡੀ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਢਾਈ ਕਿਲੋ ਸ਼ੁੱਧ ਸੋਨੇ ਅਤੇ ਹੀਰਿਆਂ ਨਾਲ ਜੜੀ ਪੌਣੇ ਦੋ ਕਰੋੜ ਦੀ ਕੀਮਤ ਵਾਲੀ ਕਲਗੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਭੇਟ ਕੀਤੀ ਹੈ। ਇਸ ਕਲਗੀ ਨੂੰ ਗੁਜਰਾਤ, ਰਾਜਸਥਾਨ ਅਤੇ ਦਿੱਲੀ ਦੇ ਕਾਰੀਗਰਾਂ ਨੇ ਸਾਲ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਹੈ।

ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ,‘‘ਡਾ. ਸਮਰਾ ਨੇ ਕਿਹਾ ਕਿ ‘ਕਲਗੀ’ ਲਗਭਗ 2.5 ਕਿਲੋ ਸੋਨੇ ਨਾਲ ਬਣੀ ਹੈ, ਜਿਸ ’ਚ ਮਾਣਿਕ, ਪੁਖਰਾਜ ਅਤੇ ਨੀਲਮ ਸਮੇਤ ਵੱਡੀ ਗਿਣਤੀ ’ਚ ਰਤਨ ਜੜੇ ਹੋਏ ਹਨ। ਦਿੱਲੀ ਸਥਿਤ ਜਿਊਲਰਜ਼ ਵਲੋਂ ਇਸ ਦੀ ਪਰਤ ਨੂੰ ਲਗਭਗ 2000 ਹੀਰੇ ਦੇ ਟੁੱਕੜਿਆਂ ਨਾਲ ਜੜਿਆ ਗਿਆ ਹੈ। ਗੁਜਰਾਤ, ਰਾਜਸਥਾਨ ਅਤੇ ਦਿੱਲੀ ਦੇ ਕਾਰੀਗਰਾਂ ਨੂੰ ਇਸ ਕੰਮ ’ਚ ਲਾਇਆ ਗਿਆ ਸੀ ਅਤੇ ਇਸ ਕੰਮ ਨੂੰ ਪੂਰਾ ਕਰਨ ’ਚ ਉਨ੍ਹਾਂ ਨੂੰ ਇਕ ਸਾਲ ਦਾ ਸਮਾਂ ਲੱਗਾ।’’ ਸਾਮਰਾ ਪਰਿਵਾਰ ਐਤਵਾਰ ਨੂੰ ਇਹ ਕਲਗੀ ਲੈ ਕੇ ਮੰਦਰ ਪੁੱਜਿਆ, ਜਿਸ ਨੂੰ ਸੰਗਤ ਦਰਸ਼ਨਾਂ ਲਈ ਰੱਖਿਆ ਜਾਵੇਗਾ। 7 ਲੱਖ ਰੁਪਏ ਦੀ ਲਾਗਤ ਨਾਲ ਇਕ ਵਿਸ਼ੇਸ਼ ਛਤਰ ਵੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਡਾ. ਸਮਰਾ ਨੇ ਤਖ਼ਤ ਪਟਨਾ ਸਾਹਿਬ ਨੂੰ ਇਕ ਕਰੋੜ 28 ਲੱਖ ਦੀ ਕੀਮਤ ਵਾਲੀ ਸ਼ੁੱਧ ਸੋਨੇ ਅਤੇ ਹੀਰਿਆਂ ਨਾਲ ਤਿਆਰ ਕੀਤੀ ‘ਕਲਗੀ’ ਭੇਟ ਕੀਤੀ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleपुस्तक का नाम :- हाउ फ़ासिज़्म वर्क्स – दि पॉलिटिक्स ऑफ़ ‘अस’ एण्ड ‘देम’
Next articleਟੀਕਾਕਰਨ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿੱਤਾ