(ਸਮਾਜ ਵੀਕਲੀ)
ਆਪਣੇ ਹੀ ਡੋਬ ਚੱਲੇ, ਪਿੱਠ ਖੰਜ਼ਰ ਮਾਰ ਚੱਲੇ
ਕਰ ਖੁਸ਼ਾਮਿਦ ਵਾਰ ਕਰ ਕਰ, ਲਾ ਠਹਾਕੇ ਯਾਰ ਚੱਲੇ
ਆਖ ਬਾਪੂ ਪੱਟ ਚੱਲੇ, ਚੌਕੜੇ ਦਾ ਰੁੱਖ਼ ਲੰਮਾ
ਤਾਜ਼ ਸ਼ਾਹੀ ਲਾ ਲਿਆ ਏ, ਕੱਢ ਕੈਸੀ ਖਾਰ ਚੱਲੇ
ਚੁੱਕ ਕਸਮਾਂ ਝੂਠ ਮੈਂ ਤਾਂ, ਰਾਜ ਕਰਿਆ ਸਾਲ ਚਾਰੇ
ਕੁੱਟਣੇ ਸੀ ਲੋਕ ਡਾਢੇ, ਮਾਰ ਬੇ-ਰੁਜ਼ਗ਼ਾਰ ਚੱਲੇ
ਆਯਾਸੀ ਦੇ ਦੌਰ ਚੱਲੇ , ਗੱਪ ਮੇਰੇ ਕੀਲ ਬੈਠੇ
ਕਾਂਡ ਬੇਅਦਬੀ ਕਰਾ ਕੇ, ਸਾਧ ਜੇਲਾਂ ਤਾਰ ਚੱਲੇ
ਠੋਕ ਛਿੱਕੇ ਖੋਹ ਲਿਆ ਏ, ਪਿੱਚ- ਬੱਲਾ ਗੇਂਦ ਹੱਥੋਂ
ਦਰਸ਼ਕਾਂ ਦੇ ਭੂਤ ਦੇਖੋ, ਸੁੱਟ ਚੌਕੇਂ ਚਾਰ ਚੱਲੇ
ਬੋਤਲਾਂ ਨੂੰ ਡੱਬ ਦੇ ਕੇ, ਪੱਗ ਨੀਲੀ ਬੰਨ ‘ਕਾਲੀ
ਛੱਕ ਮਾਵੇ, ਚਾੜ ਮੁੱਛਾਂ, ਗੁੱਟ ਹੋ ਸਰਦਾਰ ਚੱਲੇ
ਵੇਚ ਬੈਠੇ ਜੀਭ ਖਾਤਿਰ , ਲੋਕਤੰਤਰ ਲੋਕ ਮੂਰਖ
ਜਿੱਤ ਸੰਸਦ ਹਾਰ ਪਾ ਪਾ, ਭਵਨ ਵਿਚ ਗੱਦਾਰ ਚੱਲੇ
ਲੱਠ ਬਾਜ਼ਾਂ ਚੋਣ ਜਿੱਤੀ, ਜਿੱਤ ਬਣਗੇ ਮੰਤਰੀ ਸਭ
ਨਾਲ ਮਸਟੰਡੇ ਕੁਝ ਫੁਕਰੇ, ਲਉ ਬਣਾ ਸਰਕਾਰ ਚੱਲੇ
ਸਾਫ਼ ਬਸਤਰ ਚੋਰ ਪਾ ਪਾ, ਹੰਸ ਬਣਕੇ ਤਖ਼ਤ ਬੈਠੇ
ਲਾ ਤਿਰੰਗਾ ਕਾਰ ਉਪਰ, ਨੀਚ ਨੇ ਕਿਰਦਾਰ ਚੱਲੇ
ਛੱਪੜਾਂ ਦਾ ਡੱਡ ਹੋ ਕੇ, ਭੁੱਲਿਆ ਔਕਾਤ ਐਸੀ
ਸਾਗਰਾਂ ਦੇ ਵੇਗ਼ ਤਨ ਤੋਂ, ਕੱਪੜੇ ਵੀ ‘ਤਾਰ ਤੱਲੇ
ਲੋਕ ਸ਼ਕਤੀ ਦਰੜ ਦਿੰਦੀ, ਸ਼ਾਨ -ਸ਼ੌਕਤ ਨਾਬਰਾਂ ਦੇ
ਰੋਲ਼ ਮਿੱਟੀ ਤਾਜ਼ ਸ਼ਾਹੀ, ਧੱਕ ਕਿਉਂ ਦਰਬਾਰ ਚੱਲੇ
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly