ਇਸਤਾਂਬੁਲ (ਸਮਾਜ ਵੀਕਲੀ) : ਤਾਲਿਬਾਨ ਦੇ ਸਿੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀ (ਲੜਕੇ) ਤੇ ਪੁਰਸ਼ ਅਧਿਆਪਕ ਭਲਕ ਤੋਂ ਆਪਣੀਆਂ ਜਮਾਤਾਂ ਮੁੜ ਸ਼ੁਰੂ ਕਰ ਸਕਦੇ ਹਨ। ਫੇਸਬੁੱਕ ਉਤੇ ਦਿੱਤੀ ਗਈ ਜਾਣਕਾਰੀ ਵਿਚ ਇਸ ਉਮਰ ਵਰਗ ਦੀਆਂ ਲੜਕੀਆਂ ਬਾਰੇ ਕੋਈ ਸੂਚਨਾ ਸ਼ਾਮਲ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਹੀ ਖ਼ਦਸ਼ੇ ਜ਼ਾਹਿਰ ਕੀਤੇ ਜਾ ਚੁੱਕੇ ਹਨ ਕਿ ਤਾਲਿਬਾਨ ਲੜਕੀਆਂ ਜਾਂ ਔਰਤਾਂ ਨੂੰ ਪੂਰੇ ਹੱਕ ਨਹੀਂ ਦੇਵੇਗਾ। ਇਸ ਤੋਂ ਪਹਿਲਾਂ ਤਾਲਿਬਾਨ ਛੋਟੀਆਂ ਬੱਚੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਦੇ ਚੁੱਕਾ ਹੈ ਜੋ ਪਹਿਲੀ ਤੋਂ ਛੇਵੀਂ ਜਮਾਤ ਤੱਕ ਦੀਆਂ ਹਨ। ਪਹਿਲਾਂ ਵੀ ਤਾਲਿਬਾਨ ਲੜਕੀਆਂ ਤੇ ਔਰਤਾਂ ਨੂੰ ਸਕੂਲ ਜਾਣ ਤੇ ਕੰਮ ਕਰਨ ਤੋਂ ਰੋਕਦਾ ਰਿਹਾ ਹੈ। ਕੁਝ ਸੂਬਿਆਂ ਵਿਚ ਹਾਲੇ ਵੀ ਔਰਤਾਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਹੈ। ਸਿਹਤ, ਹਸਪਤਾਲ ਤੇ ਸਿੱਖਿਆ ਜਿਹੇ ਕੁਝ ਖਾਸ ਖੇਤਰ ਹਨ ਜਿਨ੍ਹਾਂ ਵਿਚ ਔਰਤਾਂ ਕੰਮ ਕਰ ਸਕਦੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly