ਇੰਡੀਅਨ ਉਵਰਸੀਜ ਕਾਂਗਰਸ ਯੂਰਪ ਕਮੇਟੀ ਦੀ ਸਕੱਤਰ ਮੈਡਮ ਨਾਜ਼ਮਾਂ ਨਾਜ ਨੂੰ ਸੱਦਮਾ, ਮਾਤਾ ਦਾ ਦਿਹਾਂਤ

ਹਮਬਰਗ (ਰੇਸ਼ਮ ਭਰੋਲੀ)- ਇਹ ਖ਼ਬਰ ਆਪ ਸਭ ਨਾਲ ਬੜੇ ਦੁੱਖੀ ਹਿਰਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਾਡੇ ਕਾਂਗਰਸ ਯੂਰਪ ਕਮੇਟੀ ਦੇ ਸਕੱਤਰ ਮੈਡਮ ਨਾਜ਼ਮਾਂ ਨਾਜ ਦੇ ਮਾਤਾ ਬੀਬੀ ਨਜ਼ੀਰਾਂ ਨਾਜ਼ ਅਲਾ ਮੀਆਂ ਨੇ ਬਿਮਾਰੀ ਦਾ ਬਹਾਨਾ ਬਣਾ ਕਿ ਕੁਝ ਦਿਨ ਪਹਿਲਾਂ ਸਾਡੇ ਤੋਂ ਖੋਹ ਲਏ ਸੀ, ਗੁਰਬਾਣੀ ਦੇ ਵਾਕ ਅਨੁਸਾਰ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ, ਇਹ ਸਭ ਮਾਲਕ ਦੇ ਰੰਗ ਨੇ ਤੇ ਸਿਆਣੇ ਕਹਿੰਦੇ ਹੁੰਦੇ ਨੇ ਮਾਂਵਾਂ ਘਰ ਦੀਆਂ ਕੰਧਾ ਹੁੰਦੀਆਂ ਨੇ ਤੇ ਜੇ ਇਹ ਕੰਧਾ ਡਿੰਗ ਜਾਣ ਤਾਂ ਘਰ ਖੰਡਰ ਬਣ ਜਾਂਦੇ ਨੇ। ਅਸੀਂ ਅੱਲਾ ਮੀਆਂ, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਾਤਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬੱਖਸੇ ਤੇ ਪਿੱਛੋਂ ਪ੍ਰਵਾਰ ਨੂੰ ਭਾਣਾ ਮੰਨਣ ਦਾ ਬੱਲ ਬੱਖਸੇ ਤੇ ਬੀਬੀ ਨਜ਼ੀਰਾਂ ਨਾਜ਼ ਜੋ ਇੰਡੀਆ ਵਿੱਚ ਸੀ ਇਹ ਭਾਣਾ ਉਹਥੇ ਵਰਤਿਆ ਸੀ ਤੇ ਮੈਡਮ ਨਾਜ਼ਮਾਂ ਨਾਜ਼ ਤੇ ਪ੍ਰਵਾਰ ਨੇ ਇੰਡੀਆ ਵਿੱਚ ਵੀ ਸਾਰੀਆਂ ਅੰਤਮ ਰਸਮਾਂ ਕੀਤੀਆਂ ਸੀ ਪਰ ਨਾਜਮਾ ਨੇ ਇਹਥੇ ਵੀ ਗੁਰੂਘਰ ਵਿੱਚ ਅੰਤਮ ਅਰਦਾਸ ਕਰਾਈ ਤੇ ਨਾਜ਼ਮਾਂ ਨਾਜ਼ ਦੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਈਆਂ ਸੰਗਤਾਂ ਵਿੱਚ ਬੀਬੀ ਬੀਨਾਂ ਸਿੰਘ, ਗੁਰੂ ਘਰ ਦੇ ਪ੍ਰਧਾਨ ਰਣਜੀਤ ਸਿੰਘ ਬਾਜਵਾ, ਇੰਡੀਅਨ ਉਵਰਸੀਜ ਕਾਂਗਰਸ ਯੂਰਪ ਦੇ ਪ੍ਰਧਾਨ ਪ੍ਰਮੋਧ ਕੁਮਾਰ ਮਿੰਟੂ , ਰਾਮੇਸ ਨਕੋਦਰ ਵਾਲਾ, ਗੁਰਮੇਲ ਸਿੰਘ ਮਾਨ, ਗਾਇਕ ਅਮਰੀਕ ਮੀਕਾ, ਸੁਮਨਦੀਪ ਕੋਰ ਪਟਿਆਲ਼ਾ, ਮਾਸਟਰ ਹਰੀ ਜੀ ਤੇ ਬਹੁਤ ਸਾਰੇ ਮਿੱਤਰ ਪਿਆਰੇ ਹਾਜ਼ਰ ਸੀ।

Previous articleਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਢੌਂਗੀ ਬਾਬੇ
Next article*ਚੰਦ, ਧਰਤੀ ਤੇ ਸੂਰਜ*