ਪ੍ਰਿੰਸੀਪਲ ਕਮਲਜੀਤ ਕੌਰ ਡਾਇਨਾਮਿਕ ਪ੍ਰਿੰਸੀਪਲ ਐਵਾਰਡ ਨਾਲ ਸਨਮਾਨਿਤ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਿੱਚ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਪੰਜਾਬ ਵੱਲੋਂ ਆਯੋਜਿਤ ਕੀਤੇ ਗਏ ਐਫ ਏ ਪੀ ਸਟੇਟ ਐਵਾਰਡ 2021 ਵਿੱਚ ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਨੂੰ ਏ ਪਲੱਸ ਗ੍ਰੇਡ ਦਾ ਸਰਵੋਤਮ ਇਨਫਰਾਸਟਕੱਚਰ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ । ਇਸ ਐਵਾਰਡ ਪ੍ਰੋਗਰਾਮ ਵਿੱਚ ਕੁੱਲ 700 ਸਕੂਲਾਂ ਨੇ ਭਾਗ ਲਿਆ ਸੀ ।
ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਹਰਿਆਣਾ ਦੇ ਗਵਰਨਰ ਬਡਾਰੂ ਦੱਤਾਤ੍ਰੇਅ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪ੍ਰਸਿੱਧ ਕਵੀ ਪਦਮਸ੍ਰੀ ਸੁਰਜੀਤ ਪਾਤਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਕਮਲਜੀਤ ਕੌਰ ਨੇ ਦੱਸਿਆ ਕਿ ਸਕੂਲ ਦੀਆਂ ਸਾਰੀਆਂ ਸੁਵਿਧਾਵਾਂ ਜਿਨ੍ਹਾਂ ਵਿਚ ਕਿੰਡਰਗਾਰਡਨ ਵਿੰਗ, ਡਾਂਸ ਰੂਮ, ਸੰਗੀਤ ਰੂਮ, ਲੁੱਡੋ,ਈ ਪੀ ਡੀ ਐੱਮ, ਫਲੋਰ, ਮੈਥ ਲੈਬ, ਸਾਇੰਸ ਲੈਬ, ਲੈਂਗੂਏਜ ਲੈਬ, ਕੰਪਿਊਟਰ ਲੈਬ, ਸ਼ੂਟਿੰਗ ਰੇਂਜ, ਮੈਡੀਕਲ ਰੂਮ, ਖੇਡ ਸੁਵਿਧਾਵਾਂ ਵਧੀਆ ਫਰਨੀਚਰ ,ਏਸੀ ਰੂਮ, ਪਾਸਪੋਰਟ ਤੇ ਸੀਸੀਟੀਵੀ ਕੈਮਰੇ ਦੀਆਂ ਚੰਗੀਆਂ ਸੁਵਿਧਾਵਾਂ ਤੇ ਜੋਗਾ ਅਤੇ ਐਰੋਬਿਕਸ ਦੇ ਸ਼ਾਨਦਾਰ ਇਮਾਰਤ ਦੇ ਆਧਾਰ ਤੇ ਇਹ ਐਵਾਰਡ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਪ੍ਰਿੰਸੀਪਲ ਕਮਲਜੀਤ ਕੌਰ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਡਾਇਨਾਮਿਕ ਪ੍ਰਿੰਸੀਪਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਐਵਾਰਡ ਪ੍ਰਾਪਤ ਕਰਨ ਉਪਰੰਤ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ ਅਤੇ ਸਕੂਲ ਪ੍ਰਿੰਸੀਪਲ ਕੰਵਲਜੀਤ ਕੌਰ ਵੱਲੋਂ ਫੈਡਰੇਸ਼ਨ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਗਿਆ ਹੈ ਕਿ ਇਹ ਐਵਾਰਡ ਮਿਲਣ ਨਾਲ ਉਨ੍ਹਾਂ ਦੇ ਸਕੂਲ ਤੇ ਉਨ੍ਹਾਂ ਨੂੰ ਹੋਰ ਜ਼ਿਆਦਾ ਮਿਹਨਤ ,ਦ੍ਰਿੜ੍ਹਤਾ ਨਾਲ ਕੰਮ ਕਰਦੇ ਰਹਿਣ ਦਾ ਸੰਕਲਪ ਮਿਲਿਆ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly