ਮਿਸ਼ਨ 2022 ਫਤਿਹ ਤਹਿਤ ਸੁਖਦੇਵ ਸਿੰਘ ਨਾਨਕਪੁਰ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਰਕਰਾਂ ਨਾਲ਼ ਮੀਟਿੰਗਾਂ

ਕੈਪਸਨ ਸੀਨੀਅਰ ਯੂਥ ਆਗੂ ਜਥੇਦਾਰ ਸੁਖਦੇਵ ਸਿੰਘ ਨਾਨਕਪੁਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪਾਰਟੀ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਜਾਣੂ ਕਰਵਾਂਉਦੇ ਹੋਏ

ਪਾਰਟੀ ਹਾਈਕਮਾਂਡ ਸੇਵਾ ਦਾ ਮੌਕਾ ਦੇਵੇ, ਜ਼ਿੰਦਗੀ ਦਾ ਪਲ ਪਲ ਹਲਕੇ ਦੀਆਂ ਸੰਗਤਾਂ ਦੇ ਲੇਖੇ ਲਾ ਦੇਵਾਂਗਾ-ਨਾਨਕਪੁਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਸੀਨੀਅਰ ਯੂਥ ਆਗੂ ਜਥੇਦਾਰ ਸੁਖਦੇਵ ਸਿੰਘ ਨਾਨਕਪੁਰ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਿਸ਼ਨ 2022 ਫਤਿਹ ਤਹਿਤ ਪੇਸ਼ ਕੀਤੇ ਗਏ 13 ਨੁਕਾਤੀ ਏਜੰਡੇ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਮਨੋਰਥ ਨਾਲ ਹਲਕੇ ਦੇ ਵੱਖ-ਵੱਖ ਪਿੰਡਾਂ ਭੀਲਾਂਵਾਲ,ਮੁਜਾਹਦਪੁਰ,ਖਾਲੂ ਅਤੇ ਰੱਤਾ ਕਦੀਮ ਵਿੱਚ ਵਰਕਰਾਂ ਨਾਲ਼ ਮੀਟਿੰਗਾਂ ਕੀਤੀਆਂ ਗਈਆਂ। ਵੱਖ-ਵੱਖ ਪਿੰਡਾਂ ਵਿੱਚ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਜਥੇਦਾਰ ਸੁਖਦੇਵ ਸਿੰਘ ਨਾਨਕਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜੀ ਹੈ। ਜਦੋਂ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਲੋਕਾਂ ਨੂੰ ਭਲਾਈ ਸਕੀਮਾਂ ਤੇ ਹੋਰ ਸਹੂਲਤਾਂ ਉਪਲਬੱਧ ਹੋਈਆਂ ਹਨ ਅਤੇ ਪੰਜਾਬ ਨੇ ਖੁਸ਼ਹਾਲੀ ਅਤੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹਿਆ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਹਲਕਾ ਸੁਲਤਾਨਪੁਰ ਲੋਧੀ ਤੋਂ ਸੇਵਾ ਦਾ ਮੌਕਾ ਦੇਵੇ ਤਾਂ ਉਹ ਜ਼ਿੰਦਗੀ ਦਾ ਪਲ ਪਲ ਹਲਕੇ ਦੀਆਂ ਸੰਗਤਾਂ ਦੇ ਲੇਖੇ ਲਾ ਦੇਣਗੇ।ਇਸ ਮੌਕੇ ਪਾਰਟੀ ਵਰਕਰਾਂ ਨੇ ਪਾਰਟੀ ਹਾਈਕਮਾਂਡ ਅੱਗੇ ਜੋਰਦਾਰ ਮੰਗ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਤੋਂ ਨੌਜਵਾਨ ਆਗੂ ਨੂੰ ਟਿਕਟ ਦਿੱਤੀ ਜਾਵੇ।

ਉਨ੍ਹਾਂ ਨੇ ਕਿਹਾ ਕਿ ਸੁਖਦੇਵ ਸਿੰਘ ਨਾਨਕਪੁਰ ਹਲਕੇ ਵਿੱਚ ਚੰਗਾ ਅਸਰ ਰਸੂਖ ਰੱਖਦੇ ਹਨ ਅਤੇ ਹਮੇਸ਼ਾ ਹੀ ਪਾਰਟੀ ਨਾਲ਼ ਚਟਾਨ ਵਾਂਗ ਖੜੇ ਰਹੇ ਹਨ। ਹਲਕੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ।ਇਸ ਮੌਕੇ ਜਥੇਦਾਰ ਪਿਆਰਾ ਸਿੰਘ ਮਜਾਹਦਪੁਰ ਮੈਂਬਰ ਜਨਰਲ ਕੌਂਸਲ, ਜਥੇਦਾਰ ਗੁਰਦੇਵ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਇੰਦਰਜੀਤ ਸਿੰਘ ਭੀਲਾਂਵਾਲ, ਨਰਿੰਦਰ ਸਿੰਘ ਸਾਬਕਾ ਡਾਇਰੈਕਟਰ, ਅਮਰਜੀਤ ਸਿੰਘ ਸਾਬਕਾ ਸਰਪੰਚ ਰੱਤਾ ਕਦੀਮ, ਬੀਬੀ ਭਜਨ ਕੌਰ ਸਰਪੰਚ ਮਜਾਹਦਪੁਰ, ਨੰਬਰਦਾਰ ਹਰਜਿੰਦਰ ਸਿੰਘ, ਨੰਬਰਦਾਰ ਰਤਨ ਸਿੰਘ,ਪੰਚ ਸੋਹਣ ਸਿੰਘ ਆਦਿ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਸਟਰ ਹਰਨਾਮ ਸਿੰਘ ਗਿੱਲ ਦਾ ਵਿਛੋੜਾ
Next articleਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਤਿਆਰੀਆਂ ਸਬੰਧੀ 21 ਧਾਰਮਿਕ ਜਥੇਬੰਦੀਆਂ ਨਾਲ ਪ੍ਰਬੰਧਕਾਂ ਦੀ ਹੋਈ ਮੀਟਿੰਗ