ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੂੰ ਰਾਜ ਪੱਧਰੀ ਪ੍ਰਬੰਧਕੀ ਪੁਰਸਕਾਰ ਨਾਲ ਸਨਮਾਨਿਤ
ਦੋ ਅਧਿਆਪਕਾਂ ਦਾ ਵੀ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਵੰਡ ਸਮਾਗਮ ਜ਼ਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਵਿਖੇ ਵਰਚੁਅਲ ਤੌਰ ਤੇ ਕਰਵਾਇਆ ਗਿਆ। ਜਿਸ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਤੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੂੰ ਪ੍ਰਬੰਧਕੀ ਸਟੇਟ ਐਵਾਰਡ ਤੇ ਅਧਿਆਪਕ ਬਲਜਿੰਦਰ ਸਿੰਘ ਐਸ ਐਸ ਮਾਸਟਰ ਸਰਕਾਰੀ ਹਾਈ ਸਕੂਲ ਮਨਸੂਰਵਾਲ ਦੋਨਾ, ਚਰਨਜੀਤ ਸਿੰਘ ਪੀ ਟੀ ਆਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੰਨਾ ਸ਼ੇਰ ਸਿੰਘ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਵਰਨਣਯੋਗ ਹੈ ਕਿ ਜ਼ਿਲ੍ਹਾ ਕਪੂਰਥਲਾ ਪੂਰੇ ਸੂਬੇ ਵਿੱਚ ਸਿੱਖਿਆ ਵਿਭਾਗ ਦੇ ਖੇਤਰ ਵਿੱਚ ਆਪਣੀ ਧਾਕ ਜਮਾਉਣ ਵਿੱਚ ਪੂਰੀ ਤਰਾਂ ਕਾਮਯਾਬ ਹੋਇਆ ਹੈ, ਤਾਂ ਉਸ ਪਿੱਛੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਮਿਹਨਤ ਲਗਨ ਇਮਾਨਦਾਰੀ ਵਿਭਾਗ ਪ੍ਰਤੀ ਸਮਰਪਿਤ ਭਾਵਨਾ ਪੂਰਨ ਰੂਪ ਵਿੱਚ ਜ਼ਿੰਮੇਵਾਰ ਹੈ। ਅੱਜ ਜ਼ਿਲ੍ਹਾ ਕਪੂਰਥਲਾ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਵਧੀ ਗਿਣਤੀ ਪ੍ਰੀਖਿਆ ਪੰਜਾਬ ਅਚੀਵਮੈਂਟ ਸਰਵੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਐੱਨ ਟੀ ਐੱਸ ਸੀ ਸਕਾਲਰਸ਼ਿਪ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ । ਜ਼ਿਲ੍ਹੇ ਦੇ 255 ਅੱਪਰ ਪ੍ਰਾਇਮਰੀ ਸਕੂਲ ਸ਼ਾਨਦਾਰ ਸਮਾਰਟ ਕਮਰਿਆਂ, ਪ੍ਰੋਜੈਕਟਰਾਂ, ਕੰਪਿਊਟਰ, ਸਮਾਰਟ ਖੇਲ ਮੈਦਾਨਾਂ ,ਵੋਕੇਸ਼ਨਲ ਲੈਬ ਆਦਿ ਨਾਲ ਪੂਰੀ ਤਰ੍ਹਾਂ ਲੈੱਸ ਹਨ ਅਤੇ ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੇ ਮਾਪਿਆਂ ਆਮ ਜਨਤਾ ਨੂੰ ਸਰਕਾਰੀ ਸਕੂਲਾਂ ਵੱਲ ਮੋੜ ਲਿਆ ਹੈ। ਜਿਸ ਕਾਰਨ ਇਸ ਵਰ੍ਹੇ 12 ਫ਼ੀਸਦੀ ਐਨਰੋਲਮੈਂਟ ਵਿੱਚ ਚੋਖਾ ਵਾਧਾ ਸਾਹਮਣੇ ਆਇਆ ਹੈ । ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਨੇ ਜਾਂ ਕਪੂਰਥਲੇ ਜ਼ਿਲ੍ਹੇ ਵਿੱਚ ਬਤੌਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਾਰਜ ਭਾਗ ਸੰਭਾਲਿਆ ਤਾਂ ਉਸ ਸਮੇਂ ਤੋਂ ਜ਼ਿਲ੍ਹੇ ਨੇ ਕਦੀ ਵੀ ਪਿੱਛੇ ਮੁੜਕੇ ਨਹੀਂ ਦੇਖਿਆ।
ਉਨ੍ਹਾਂ ਦੀ ਅਗਵਾਈ ਨੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਇੱਕ ਜੇਤੂ ਮਾਹੌਲ ਉਸਾਰਿਆ ਅਤੇ ਹਰ ਅਧਿਆਪਕ ਇੱਕ ਸ਼ਾਂਤ ਸੁਭਾਅ ਨਾਲ ਆਪਣੀ ਸੇਵਾ ਨਿਭਾਅ ਰਿਹਾ ਹੈ । ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਬਿਕਰਮਜੀਤ ਸਿੰਘ ਥਿੰਦ ਨੇ ਆਪਣੀ ਯੋਗਤਾ ਹੁਨਰ ਅਤੇ ਆਪਣੇਪਣ ਨਾਲ ਸਰਕਾਰੀ ਸਕੂਲਾਂ ਵਿੱਚ ਇੱਕ ਵਿਕਾਸਮਈ ਲਹਿਰ ਪੈਦਾ ਕਰਕੇ ਵਿਭਾਗ ਨੂੰ ਆਪਣਾ 100 ਫੀਸਦੀ ਯੋਗਦਾਨ ਦਿੱਤਾ ਹੈ। ਉਨ੍ਹਾਂ ਵੱਲੋਂ ਹਰ ਕੰਪੋਨੈਂਟ ਦੀ ਸਫ਼ਲਤਾ ਲਈ ਬੜੀ ਸੁਹਿਰਦਤਾ ਨਾਲ ਮਾਈਕਰੋ ਪਲਾਨਿੰਗ ਕੀਤੀ ਜਾਂਦੀ ਹੈ ਕਿ ਲਾਜਵਾਬ ਨਤੀਜੇ ਪ੍ਰਾਪਤ ਹੋਏ ਹਨ। ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਵੱਲੋਂ ਪ੍ਰਸ਼ਾਸਨਿਕ ਕਾਰਣਾਂ ਜਿਵੇਂ ਇਲੈਕਸ਼ਨ ਨੋਡਲ ਅਧਿਕਾਰੀ ,ਕੋਵਿਡ-19 ਸਬੰਧੀ ਨੋਡਲ ਅਧਿਕਾਰੀ ਅਤੇ ਵਿਭਾਗ ਦੇ ਅਕੈਡਮਿਕ ਇੰਚਾਰਜ ਵੱਲੋਂ ਅਹਿਮ ਸੇਵਾਵਾਂ ਨਿਭਾਈਆਂ ਹਨ ਦੀ ਮਹੱਤਤਾ ਦੇਖਦੇ ਹੋਏ ਵਿਭਾਗ ਵੱਲੋਂ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਬਲਜਿੰਦਰ ਸਿੰਘ ਅਤੇ ਚਰਨਜੀਤ ਸਿੰਘ ਨੇ ਆਪਣੇ ਆਪਣੇ ਸਕੂਲ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਜਿਸ ਕਾਰਨ ਵਿਭਾਗ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ ।
ਇਸ ਸਮਾਰੋਹ ਦੌਰਾਨ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਗੁਰਭਜਨ ਸਿੰਘ ਲਸਾਨੀ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੰਦਾ ਧਵਨ,ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਜਲੰਧਰ ਹਰਿੰਦਰਪਾਲ ਸਿੰਘ , ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਹੁਸ਼ਿਆਰਪੁਰ ਗੁਰਸ਼ਰਨ ਸਿੰਘ , ਡਾਈਟ ਪ੍ਰਿੰਸੀਪਲ ਮਮਤਾ ਬਜਾਜ, ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰੀ, ਪ੍ਰਿੰਸੀਪਲ ਤਜਿੰਦਰਪਾਲ ਸਿੰਘ, ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਅਮਰੀਕ ਸਿੰਘ ਨੰਢਾ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ,ਪ੍ਰਿੰਸੀਪਲ ਦਲਜੀਤ ਕੌਰ , ਲਖਬੀਰ ਸਿੰਘ ਪ੍ਰਿੰਸੀਪਲ, ਮੀਨੂੰ ਗੁਪਤਾ ਪ੍ਰਿੰਸੀਪਲ, ਬਲਦੇਵ ਰਾਜ ਵਧਵਾ ਸਾਬਕਾ ਪ੍ਰਿੰਸੀਪਲ, ਰਣਜੀਤ ਗੋਗਨਾ ਪ੍ਰਿੰਸੀਪਲ, ਰਮਾ ਬਿੰਦਰਾ ਪ੍ਰਿੰਸੀਪਲ, ਬਲਵਿੰਦਰ ਬੱਟੂ ਪ੍ਰਿੰਸੀਪਲ ,ਸਪਨਾ ਸੁਨੀਲ ਬਜਾਜ, ਸੁਖਵਿੰਦਰ ਸਿੰਘ ਖੱਸਣ, ਜੋਤੀ ਮਹਿੰਦਰੂ ,ਸਰਵਣ ਸਿੰਘ ਔਜਲਾ, ਚਰਨਜੀਤ ਸਿੰਘ, ਸੁਖਦਿਆਲਸਿੰਘ ਝੰਡ ,ਡੀ ਐਮ ਦਵਿੰਦਰ ਸ਼ਰਮਾ ,ਦਵਿੰਦਰ ਘੁੰਮਣ ਡੀ ਐਮ, ਅਰੁਣ ਸ਼ਰਮਾ ਡੀ ਐਮ, ਡੀ ਐਮ ਜਗਜੀਤ ਸਿੰਘ ਆਦਿ ਨੇ ਮੁਬਾਰਕਬਾਦ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly