(ਸਮਾਜ ਵੀਕਲੀ)
ਇੱਥੇ ਕੋਈ ਕਿਸੇ ਲਈ ਜਿਊਂਦਾ ਨਹੀਂ,
ਤੇ ਨਾ ਹੀ ਕੋਈ ਕਿਸੇ ਲਈ ਮਰਦਾ ਹੈ।
ਇਹ ਲੋਕ ਤੁਰੇ ਫਿਰਦੇ ਸਭ ਬੇਈਮਾਨ ਨੇ,
ਸਭ ਦਿਆਂ ਦਿਲਾਂ ਵਿੱਚ ਇੱਕ ਪਰਦਾ ਹੈ,
ਸਭ ਆਪਣੇ ਲਈ ਹੀ ਸੋਚਦੇ ਨੇ,
ਨਾ ਕੋਈ ਕਿਸੇ ਦੀ ਪਰਵਾਹ ਕਰਦਾ ਹੈ।
ਸਭ ਉੱਪਰੋਂ ਉੱਪਰੋਂ ਖੁਸ਼ ਨੇ,
ਪਰ ਦਿਲ ਵਿੱਚ ਸਭ ਦੇ ਖੋਟ ਹੈ।
ਸਭ ਆਪਣੇ ਲਈ ਹੀ ਸੋਚਦੇ ਨੇ,
ਨਾ ਸੋਚਦੇ ਕੇ ਕਿਸੇ ਨੂੰ ਪਹੁੰਚ ਰਹੀ ਚੋਟ ਹੈ।
ਇੱਥੇ ਸਭ ਉੱਪਰ ਚੜਿਆ ਹੰਕਾਰ ਹੈ,
ਇੱਥੇ ਦਿਲ ਨੂੰ ਖੋਲ੍ਹਣਾ ਬੇਕਾਰ ਹੈ।
ਇੱਥੇ ਨਾ ਕੋਈ ਪ੍ਰਮਾਤਮਾ ਨੂੰ ਸੱਚੇ ਦਿਲੋਂ ਧਿਆਉਂਦਾ ਹੈ,
ਸਾਰੇ ਆਪਣੇ ਕੀਤੇ ਕਸ਼ਟ ਦੂਜੇ ਦੇ ਸਿਰ ਪਾਉਂਦਾ ਹੈ।
ਇੱਥੇ ਪਿੰਜਰੇ ਸ਼ਰਿਆਮ ਵਿਕਦੇ ਨੇ,
ਇਹ ਪਿੰਜਰੇ ਨਹੀਂ ਉਹਨਾਂ ਪੰਛੀਆ ਦੇ,
ਦਿਲਾਂ ਦੇ ਚਾਅ ਵਿਕਦੇ ਨੇ।
ਇਹਨਾਂ ਨੂੰ ਆਪਣੇ ਤੋਂ ਬਗੈਰ ਹੋਰ ਕਿਸੇ
ਬਾਰੇ ਸੁੱਝਦਾ ਨਹੀਂ,
ਇਹ ਆਪਣੇ ਹੀ ਢੋਲ ਵਜਾਉਂਦੇ ਨੇ,
ਇੱਥੇ ਸਭ ਦਿਆਂ ਦਿਲਾਂ ਵਿੱਚ ਇੱਕ ਉਮੰਗ ਹੈ,
ਉਹ ਪੈਸੇ ਨੂੰ ਪਾਉਣਾ ਚਾਹੁੰਦੇ ਨੇ।
ਇੱਥੇ ਸਭ ਬਣਕੇ ਫਿਰਦੇ ਭਾਈ ਭਾਈ ਪਰ,
ਦਿਲ ਅੰਦਰੋਂ ਦੁਸ਼ਮਣ ਵੀ ਨਹੀਂ।
ਇੱਥੇ ਕੋਈ ਹੀ ਲੋਕ ਮਹਾਨ ਹੈ,
ਜੋ ਪੈਸੇ ਦੀ ਪਰਵਾਹ ਨਹੀਂ ਕਰਦੇ।
ਜੋ ਦੂਜਿਆਂ ਦੀ ਜਾਨ ਬਚਾਉਣ ਲਈ,
ਆਪ ਹੁੰਦੇ ਸਨ ਮਰਦੇ।
ਇਹ ਹੈ ਉਸ ਮਾਨਵ ਦੀ ਸੱਚਾਈ,
ਜੋ ਪੈਸਿਆਂ ਲਈ ਸਭ ਕੁਝ ਕਰਦਾ ਹੈ।
ਜੋ ਪੈਸਿਆਂ ਲਈ ਆਪਣੇ ਅੰਗਾਂ,
ਤੱਕ ਦੀ ਪਰਵਾਹ ਨਹੀਂ ਕਰਦਾ ਹੈ।
ਜਸਪ੍ਰੀਤ ਕੌਰ
ਪਿੰਡ ਕੁੱਸਾ ( ਮੋਗਾ) ,ਕਲਾਸ ਦਸਵੀਂ,
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly