ਦੱਖਣੀ ਚੀਨ ਸਾਗਰ ’ਚ ਜਬਰੀ ਦਾਅਵੇ ਕਰ ਰਿਹੈ ਚੀਨ: ਕਮਲਾ ਹੈਰਿਸ

American Vice President-elect Kamala Harris

ਸਿੰਗਾਪੁਰ (ਸਮਾਜ ਵੀਕਲੀ):  ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੀਨ ’ਤੇ ਦੋੋਸ਼ ਲਾਇਆ ਕਿ ਉਹ ਦੱਖਣੀ ਚੀਨ ਸਾਗਰ ਦੇ ਵੱਡੇ ਖੇਤਰ ’ਚ ਜਬਰਦਸਤੀ ਆਪਣਾ ਦਬਦਬਾ ਕਾਇਮ ਕਰਨ, ਡਰਾਉਣ ਅਤੇ ਦਾਅਵੇ ਕਰਨ ਦਾ ਕੰਮ ਕਰ ਰਿਹਾ ਹੈ। ਉਸ ਦੀਆਂ ਕਾਰਵਾਈਆਂ ਨਿਯਮ ਆਧਾਰਿਤ ਪ੍ਰਬੰਧਾਂ ਨੂੰ ਖੋਖਲਾ ਅਤੇ ਦੇਸ਼ਾਂ ਦੀ ਪ੍ਰਭੂਸੱਤਾ ਲਈ ਖ਼ਤਰਾ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਤਰਿਆਂ ਦੇ ਮੱਦੇਨਜ਼ਰ ਅਮਰੀਕਾ ਆਪਣੇ ਸਾਥੀ ਦੇਸ਼ਾਂ ਦੇ ਨਾਲ ਖੜ੍ਹਾ ਹੈ। ਸਿੰਗਪੁਰ ’ਚ ਆਪਣੇ ਤਿੰਨਾ ਦਿਨਾ ਦੌਰੇ ਦੌਰਾਨ ਵਿਦੇਸ਼ੀ ਨੀਤੀ ਬਾਰੇ ਆਪਣੇ ਅਹਿਮ ਭਾਸ਼ਣ ’ਚ ਹੈਰਿਸ ਨੇ ਕਿਹਾ ਕਿ ਅਮਰੀਕਾ ਦੇ ਨਜ਼ਰੀਏ ਵਿੱਚ ਮੁਕਤ ਜਹਾਜ਼ਰਾਨੀ ਦਾ ਪ੍ਰਬੰਧ ਸ਼ਾਮਲ ਹੈ, ਜੋ ਸਭ ਲਈ ਅਹਿਮ ਹੈ।

ਅਮਰੀਕੀ ਉੱਪ ਰਾਸ਼ਟਰਪਤੀ ਨੇ ਕਿਹਾ, ‘ਲੱਖਾਂ ਲੋਕਾਂ ਦੀ ਆਮਦਨ ਇਨ੍ਹਾਂ ਸਮੁੰਦਰੀ ਮਾਰਗਾਂ ਰਾਹੀਂ ਰੋਜ਼ਾਨਾ ਹੋਣ ਵਾਲੇ ਵਪਾਰ ’ਤੇ ਟਿਕੀ ਹੈ। ਸਾਨੂੰ ਪਤਾ ਹੈ, ਇਸ ਦੇ ਬਾਵਜੂਦ ਚੀਨ ਦੱਖਣੀ ਸਾਗਰ ਦੇ ਵੱਡੇ ਹਿੱਸੇ ’ਤੇ ਪੇਈਚਿੰਗ ਜਬਰਦਸਤੀ ਆਪਣਾ ਦਬਦਬਾ ਕਾਇਮ ਰੱਖਣ, ਧਮਕਾਉਣ ਅਤੇ ਦਾਅਵੇ ਕਰਨ ’ਚ ਲੱਗਾ ਹੋਇਆ ਹੈ।’ ਉਨ੍ਹਾਂ ਕਿਹਾ ਕਿ ਇਨ੍ਹਾਂ ‘ਨਾਜਾਇਜ਼ ਦਾਅਵਿਆਂ’ ਨੂੰ 2016 ਵਿੱਚ ‘ਵਿਚੋਲਗੀ ਦੀ ਸਥਾਈ ਅਦਾਲਤ’ ਨੇ ਰੱਦ ਕਰ ਦਿੱਤਾ ਸੀ। ਹੈਰਿਸ ਨੇ ਭਾਸ਼ਣ ’ਚ ਇਸ ਗੱਲ ’ਤੇ ਜ਼ੋਰ ਦਿੱਤਾ, ‘ਅਮਰੀਕਾ ਹੋਰ ਮੁਲਕਾਂ ਨੂੰ ਧਿਰਾਂ ਦੀ ਚੋਣ ਲਈ ਮਜਬੂਰ ਨਹੀਂ ਕਰ ਰਿਹਾ ਹੈ। ਅਸੀਂ ਇੱਕ ਸਕਾਰਾਤਮਕ ਨਜ਼ਰੀਆ ਅਪਣਾਉਣ ਦੇ ਹਮਾਇਤੀ ਹਾਂ।’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਜੇਲ੍ਹ ਵਿੱਚ ਦੋ ਕੈਦੀ ਭਿੜੇ
Next articleਲੋਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਸੁਰੱਖਿਅਤ ਕੱਢਣਾ ਫੌਰੀ ਤਰਜੀਹ: ਜੀ-7 ਆਗੂ