(ਸਮਾਜ ਵੀਕਲੀ)
ਮੈਂ ਕਈ ਦਿਨਾਂ ਤੋਂ ਫੇਸਬੁੱਕ ਤੇ ਪਤਨੀਆਂ ਲਈ ਮਜ਼ਾਕ ਭਰੇ ਚਰਿੱਤਰ ਬਾਰੇ ਚੁਟਕਲੇ ਪੜ੍ਹ ਰਹੀ ਹਾਂ ਤੇ ਸੋਚ ਰਹੀ ਹਾਂ ਕੀ ਜੋ ਪਤਨੀ ਚੁਟਕਲਿਆਂ ਵਿੱਚ ਦਿਖਾਈ ਜਾਂਦੀ ਹੈ ਕੀ ਉਹ ਅਸਲ ਜ਼ਿੰਦਗੀ ਵਿੱਚ ਬਿਲਕੁਲ ਇਸ ਤਰ੍ਹਾਂ ਦੀ ਹੈ? ਸੱਚੋ ਸੱਚ ਦੱਸਿਓ।
ਕਿਸ ਕਿਸ ਘਰ ਵਿੱਚ ਪਤਨੀ ਵੇਲਣਾ ਲੈ ਕੇ ਪਿੱਛੇ ਪਿੱਛੇ ਤੇ ਪਤੀ ਅੱਗੇ ਅੱਗੇੇ ਭੱਜਦਾ ਹੈ?
ਕਿਸ ਘਰ ਵਿੱਚ ਪਤਨੀ ਦੀ ਸਲਾਹ ਨਾਲ ਸਾਰੇ ਫੈਂਸਲੇ ਲਏ ਜਾਂਦੇ ਨੇ?
ਪਤਨੀ ਨੂੰ ਪੁੱਛਣਾ ਤਾਂ ਇੱਕ ਪਾਸੇ ਸ਼ਾਇਦ ਪਤੀ ਦੱਸਣਾ ਵੀ ਜ਼ਰੂਰੀ ਨਹੀਂ ਸਮਝਦੇ। ਆਪਣੀ ਖੁਸ਼ੀ ਕਿਸੇ ਖੂੰਜੇ ਲਾ ਸਾਰੀ ਉਮਰ ਸਭ ਨੂੰ ਖੁਸ਼ ਕਰਨ ਵਿੱਚ ਗੁਜ਼ਾਰ ਦਿੰਦੀ ਹੈ ਤੇ ਖੁਸ਼ ਕੋਈ ਨੀ ਹੁੰਦਾ। ਇਹ ਸਭ ਪਤੀ ਦੇ ਹੱਥ ਵਸ ਹੁੰਦਾ ਹੈ ਪਰ ਜੇ ਪਤੀ ਹੀ ਇੱਜਤ ਨਹੀਂ ਕਰੇਗਾ ਤਾਂ ਹੋਰ ਕਿਸੇ ਕੋਲੋਂ ਕੀ ਉਮੀਦ ਕਰੇਗੀ ਉਹ। ਪਰ ਫ਼ਿਰ ਵੀ ਬਦਨਾਮ ਪਤਨੀ।
ਬੱਸ ਗੱਲ ਇਹ ਹੈ ਜੋ ਚੀਜ਼ ਕੋਲ ਹੈ ਉਸ ਦੀ ਕਦੇ ਕਦਰ ਨਹੀਂ ਹੁੰਦੀ।
ਜ਼ਰਾ ਪਤਨੀ ਬਿਨਾਂ ਆਪਣੀ ਜ਼ਿੰਦਗੀ ਸੋਚ ਕੇ ਦੇਖਿਓ। ਪਤੀ ਲਈ ਪਤਨੀ ਕੁਝ ਵੀ ਨਹੀਂ ਪਰ ਪਤਨੀ ਲਈ ਪਤੀ ਹੀ ਉਸ ਦੀ ਦੁਨੀਆਂ ਹੁੰਦਾ ਹੈ। ਸੋ ਹੋ ਸਕੇ ਤਾਂ ਪਤਨੀ ਦਾ ਕਿਰਦਾਰ ਐਨਾ ਹਾਸੋਹੀਣ ਨਾ ਬਣਾਓ।
ਸਿਰਫ਼ ਓਹਨਾ ਲਈ ਜੋ ਪਤਨੀ ਦਾ ਮਜ਼ਾਕ ਉਡਾਉਂਦੇ ਨੇ।
ਸ਼ਾਹਕੋਟੀ ਕਮਲੇਸ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly