‘ਉਪ ਰਾਸ਼ਟਰਪਤੀ ਲਈ ਨਵੀਂ ਰਿਹਾਇਸ਼ ਦਾ ਪ੍ਰਸਤਾਵ ਠੁਕਰਾ ਦੇਣ ਨਾਇਡੂ’

Vice-President M. Venkaiah Naidu

(ਸਮਾਜ ਵੀਕਲੀ):  ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਐਮ. ਵੈਂਕਈਆ ਨਾਇਡੂ ਨੂੰ ਬੇਨਤੀ ਕੀਤੀ ਕਿ ਉਹ ਉਪ ਰਾਸ਼ਟਰਪਤੀ ਲਈ ਬਣਾਏ ਜਾ ਰਹੇ 192 ਕਰੋੜ ਰੁਪਏ ਦੇ ਐਨਕਲੇਵ (ਰਿਹਾਇਸ਼) ਦੀ ਤਜਵੀਜ਼ ਨੂੰ ਠੁਕਰਾ ਦੇਣ। ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਰਕਾਰ ਉਪ ਰਾਸ਼ਟਰਪਤੀ ਲਈ ਨਵੀਂ ਰਿਹਾਇਸ਼ ਉਸਾਰਨ ਲਈ ਯੋਜਨਾਬੰਦੀ ਕਰ ਰਹੀ ਹੈ। ਇਸ ਲਈ ਬੋਲੀਆਂ ਮੰਗੀਆਂ ਗਈਆਂ ਹਨ। ਇਸ ਨੂੰ ਨਾਰਥ ਬਲਾਕ ਤੇ ਰਾਸ਼ਟਰਪਤੀ ਭਵਨ ਦੇ ਨੇੜੇ ਬਣਾਉਣ ਦੀ ਯੋਜਨਾ ਹੈ। ਚਿਦੰਬਰਮ ਨੇ ਕਿਹਾ ਕਿ ਇਸ ਮਾਮਲੇ ਵਿਚ ‘ਵਿਵੇਕ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਗ਼ਰੂਰ ਤਿਆਗ ਦੇਣਾ ਚਾਹੀਦਾ ਹੈ।’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਾਣਕਾਰੀ ਦੇਣ ਤੋਂ ਮੁੱਕਰਨਾ, ਪੈਗਾਸਸ ਦੀ ਵਰਤੋਂ ਸਵੀਕਾਰਨ ਦੇ ਬਰਾਬਰ: ਚਿਦੰਬਰਮ
Next articleਸਾਡਾ ਟੀਚਾ ਸਿਰਫ਼ ਹਾਂ-ਪੱਖੀ ਕੰਮ ਕਰਨਾ: ਸਿਰਸਾ