(ਸਮਾਜ ਵੀਕਲੀ)
ਨਵੀਂ ਪ੍ਰਿੰਸੀਪਲ ਸਾਹਿਬਾ ਨੇ ਸਕੂਲ ਵਿਚ ਅਹੁਦਾ ਸੰਭਾਲਦਿਆਂ ਹੀ ਸਿੱਖਿਆ ਸੁਧਾਰਾਂ ਨੂੰ ਲਾਗੂ ਕਰਨ ਅਤੇ ਸਿਸਟਮ ਨੂੰ ਹਰ ਪੱਖੋਂ ਸੁਧਾਰਨ ਦਾ ਵਾਅਦਾ ਕੀਤਾ। ਉਸ ਨੇ ਸਕੂਲ ਦੀ ਬਾਹਰੀ ਦਿੱਖ ਤਾਂ ਪੂਰੀ ਸਮਾਰਟ ਬਣਾ ਦਿੱਤੀ। ਪਰ ਆਪ ਕਦੇ ਵੀ ਡਿਊਟੀ ਤੇ ਸਮੇਂ ਸਿਰ ਨਾ ਪਹੁੰਚਦੀ ।ਮਾਪੇ,ਅਧਿਆਪਕ ਤੇ ਵਿਦਿਆਰਥੀ ਮੈਡਮ ਦੇ ਇਸ ਰਵੱਈਏ ਤੋਂ ਕਾਫੀ ਪ੍ਰੇਸ਼ਾਨ ਜਾਪਣ ਲੱਗੇ ।
ਉਹ ਸਕੂਲ ਦਾ ਪ੍ਰਸ਼ਾਸਨ ਆਨਲਾਈਨ ਚਲਾਉਣ ਲੱਗੀ, ਜਿਸ ਸਦਕਾ ਵਿਦਿਆਰਥੀ ਵੀ ਮੈਡਮ ਨੂੰ ਵਾਰ ਵਾਰ ਫੋਨ ਕਰਦੇ । ਅੰਤ ਉਹ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਫੋਨ ਕਾਲਾਂ ਤੋਂ ਅੱਕ ਗਈ ਅਤੇ ਉਸ ਨੇ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਸਕੂਲ ਦੇ ਵਿਦਿਆਰਥੀਆਂ ਦੀਆਂ ਕਾਲਾਂ ਕਾਰਨ ਉਹ ਆਪਣੇ ਪਹਿਲੀ ਜਮਾਤ ਵਿੱਚ ਪੜ੍ਹਦੇ ਬੱਚੇ ਦੀ ਤਿਆਰੀ ਨਹੀਂ ਕਰਵਾ ਸਕਦੀ , ਇਨ੍ਹਾਂ ਕਹਿ ਕੇ ਉਸ ਨੇ ਸਕੂਲ ਵਿੱਚ ਪੜ੍ਹਦੇ ਸੈਂਕੜੇ ਹੀ ਵਿਦਿਆਰਥੀਆਂ ਦਿ ਵ੍ਹੱਟਸਐਪ ਗਰੁੱਪਾਂ ਨਾਲੋਂ ਨਾਤਾ ਤੋੜ ਲਿਆ । ਸਟਾਫ ਮੈਂਬਰ ਪ੍ਰਿੰਸੀਪਲ ਮੈਡਮ ਦੇ ਹਰ ਪੱਖੋਂ ਸਿਸਟਮ ਨੂੰ ਸੁਧਾਰਨ ਵਾਲੇ ਵਾਅਦੇ ਬਾਰੇ ਸੋਚੀਂ ਪੈ ਜਾਂਦੇ ।
ਮਾਸਟਰ ਹਰਭਿੰਦਰ ਮੁੱਲਾਂਪੁਰ
95308-20106
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly