ਡੇਰਾ ਇੰਦਰਪੁਰੀ ਸ਼ਾਮ ਚੁਰਾਸੀ ‘ਚ ਬ੍ਰਹਮਲੀਨ ਸੰਤ ਸੀਤਲ ਦਾਸ ਜੀ ਦਾ ਮਨਾਇਆ ਗਿਆ ਬਰਸੀ ਸਮਾਗਮ

ਸ਼ਾਮ ਚੁਰਾਸੀ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਮਹਾਨ ਪਰਉਪਕਾਰੀ ਪਰਮ ਆਤਮਾ ਬ੍ਰਹਮਗਿਆਨੀ ਬ੍ਰਹਮਲੀਨ ਧੰਨ ਧੰਨ ਸੰਤ ਬਾਬਾ ਇੰਦਰ ਦਾਸ ਜੀ ਮਹਾਰਾਜ ਜੀ ਦੇ ਡੇਰਾ ਇੰਦਰਪੁਰੀ ਸ਼ਾਮ ਚੁਰਾਸੀ ਵਿਖੇ ਦਰਬਾਰ ਦੇ ਗੱਦੀਨਸ਼ੀਨ ਸੰਤ ਬਾਬਾ ਹਰਚਰਨ ਦਾਸ ਜੀ ਦੀ ਦੇਖ ਰੇਖ ਹੇਠ ਮਹਾਨ ਜਪੀਐ, ਤਪੀਏ , ਨਾਮ ਦੇ ਰਸੀਏ ਸੰਤ ਬਾਬਾ ਸੀਤਲ ਦਾਸ ਜੀ ਦਾ ਸਾਲਾਨਾ ਬਰਸੀ ਸਮਾਗਮ ਸ਼ਰਧਾ ਤੇ ਧੂਮਧਾਮ ਨਾਲ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ । ਕੀਰਤਨ ਦੀਵਾਨ ਸ਼ੁਰੂ ਕਰਨ ਤੋਂ ਪਹਿਲਾਂ ਰੱਬੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਦੀਵਾਨ ਸਜਾਏ ਗਏ।

ਜਿਸ ਵਿਚ ਸ੍ਰੀ ਕੇਸਗਡ਼੍ਹ ਸਾਹਿਬ ਜੀ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਚੰਨਣ ਸਿੰਘ ਜੀ ਸੇਵਕ, ਭਾਈ ਸੁਰਜੀਤ ਸਿੰਘ ਹੁਸ਼ਿਆਰਪੁਰ, ਬੀਬੀ ਮਨਦੀਪ ਕੌਰ ਜੀ ਦੇ ਵੱਖ ਵੱਖ ਜਥਿਆਂ ਨੇ ਸੰਗਤ ਨੂੰ ਗੁਰੂ ਬਾਣੀ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ ਅਤੇ ਮਹਾਂਪੁਰਸ਼ਾਂ ਦੀ ਮਹਿਮਾ ਕੀਰਤਨ ਬਾਣੀ ਦੁਆਰਾ ਸਰਵਣ ਕਰਵਾਈ। ਸਟੇਜ ਦਾ ਸੰਚਾਲਨ ਗਿਆਨੀ ਬਲਵੀਰ ਸਿੰਘ ਸ਼ਾਮ ਚੁਰਾਸੀ ਹੁਰਾਂ ਕੀਤਾ। ਇਸ ਮੌਕੇ ਦਰਬਾਰ ਦੇ ਗੱਦੀਨਸ਼ੀਨ ਸੰਤ ਬਾਬਾ ਹਰਚਰਨ ਦਾਸ ਸ਼ਾਮਚੁਰਾਸੀ ਵਾਲਿਆਂ ਨੇ ਆਈਆਂ ਸਮੂਹ ਸੰਗਤਾਂ ਨੂੰ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਨਾਮ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ ।

ਉਨ੍ਹਾਂ ਕਿਹਾ ਕਿ ਸੰਤ ਬਾਬਾ ਸੀਤਲ ਦਾਸ ਜੀ ਨੇ ਸੈਂਕਡ਼ੇ ਸੰਗਤਾਂ ਨੂੰ ਨਾਮ ਦਾਨ ਨਾਲ ਗੁਰੂ ਚਰਨਾਂ ਨਾਲ ਜੋਡ਼ਿਆ । ਸਮਾਗਮ ਵਿੱਚ ਪੁੱਜੀਆਂ ਸੰਗਤਾਂ ਨੂੰ ਚਾਹ ਪਕੌਡ਼ੇ ਅਤੇ ਗੁਰੂ ਦੇ ਲੰਗਰ ਅਤੁੱਟ ਛਕਾਏ ਗਏ । ਆਈਆਂ ਸੰਗਤਾਂ ਦਾ ਡੇਰਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ । ਇਸ ਮੌਕੇ ਵੱਖ ਵੱਖ ਦਰਬਾਰਾਂ ਦੇ ਸਾਧੂ ਸੰਤ ਮਹਾਂਪੁਰਸ਼ਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ , ਜਿਨ੍ਹਾਂ ਦਾ ਸਨਮਾਨ ਸਤਿਕਾਰ ਮਹਾਂਪੁਰਸ਼ਾਂ ਵਲੋਂ ਕੀਤਾ ਗਿਆ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਸ਼ਾਮਚੁਰਾਸੀ ਨਗਰ ਕੌਂਸਲ ਦਫਤਰ ਚ ਪ੍ਰਧਾਨ ਨਿਰਮਲ ਕੁਮਾਰ ਨੇ ਲਹਿਰਾਇਆ ਤਿਰੰਗਾ