“ਤੰਗ ਕੀਤਾ ਸਰਕਾਰਾਂ ਨੇ”

ਕੁਲਵੰਤ ਸੈਦੋਕੇ

 (ਸਮਾਜ ਵੀਕਲੀ)

ਜਾਵੇ ਪੀੜਿਆ ਕਿਸਾਨ, ਆਈ ਮੁੱਠੀ ਵਿੱਚ ਜਾਨ,
ਥੱਕ ਹਾਰ ਬੂਹੇ ਸੱਧਰਾਂ ਦੇ ਢੋਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।

ਹੱਡੀਆਂ ਨੂੰ ਤੋੜਕੇ ਤੇ, ਖੇਤਾਂ ਵਿੱਚ ਹਲ਼ ਡੂੰਘਾ ਏ ਵਾਹੁੰਦਾ।
ਭੁੱਖਿਆਂ ਦੇ ਮੂੰਹ ਵਿੱਚ ਇਹ, ਰਿਹਾ ਰੋਟੀ ਹਮੇਸ਼ਾਂ ਪਾਉਂਦਾ।
ਓਦੋਂ ਵੀ ਦਿਲ ਥਾਵੇਂ ਰੱਖਿਆ, ਢਾਰਾ ਟੁੱਟਿਆ ਮੀਹਾਂ ‘ਚ ਜਦ ਚੋਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।

ਕਾਲੇ ਜਿਹੇ ਕਨੂੰਨ ਚੰਦਰੇ, ਨਿੱਤ ਰਹਿਣ ਮੰਤਰੀ ਘੜਦੇ।
ਧੁੱਪ ਦੇਖ ਭੱਜ ਜਾਂਦੇ ਨੇ, ਜਾ ਕੇ ਏ. ਸੀ. ਦੇ ਵਿੱਚ ਵੜਦੇ।
ਅੰਦਰੋਂ ਨੇ ਕਾਲੇ ਦਿਲ ਦੇ, ਚਿੱਟਾ ਬਾਹਰੋਂ ਲਿਬਾਸ ਭਾਵੇਂ ਹੋਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।

ਭਾਰੀ ਪੰਡ ਕਰਜ਼ੇ ਦੀ, ਹੁਣ ਹੋਰ ਚੁੱਕੀ ਨਾ ਜਾਵੇ।
ਝੋਰਾ ਖੁੱਸ ਰਹੀ ਭੋਇਂ ਦਾ, ਨਿੱਤ ਹੱਡੀਆਂ ਨੂੰ ਪਿਆ ਖਾਵੇ।
ਵਧੀ ਜਾਣ ਤੇਲ਼ ਕੀਮਤਾਂ, ਵਿੱਚ ਚਿੰਤਾ ਦੇ ਰਾਤਾਂ ਨੂੰ ਨਾ ਸੋਂਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।

ਪਰ੍ਹੇ ਖੜਾ ਸੀਰੀ ਆਖਦਾ, ਤੂੰ ਰੱਖ ਹੌਸਲਾ ਸਰਦਾਰਾ।
ਹੱਕਾਂ ਲਈ ਪਊ ਲੜਨਾ, ਹੁਣ ਜਿੱਤ ਦਾ ਮਾਰਕੇ ਨਾਹਰਾ।
ਜਿਉਂਦਾ ਰਹਿ ਤੂੰ ‘ਸੈਦੋ’ ਵਾਲਿਆ, ਸਦਾ ਰੱਬ ਤੇਰੇ ਨਾਲ ਖੜੋਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।

ਕੁਲਵੰਤ ਸੈਦੋਕੇ
ਪਟਿਆਲਾ,
ਮੋ:7889172043

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜ਼ਾਦੀ ਦਿਵਸ
Next articleਝੋਕ ਛੰਦ:- ਸ਼ਹੀਦ ਊਧਮ ਸਿੰਘ