ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਸਰਕਾਰ ਨੇ ਕਿਹਾ ਕਿ ਦਿੱਲੀ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਜੀਨੋਮ ਦੀ ਤਰਤੀਬ ਲਈ ਭੇਜੇ ਗਏ ਘੱਟੋ-ਘੱਟ 80 ਫ਼ੀਸਦੀ ਨਮੂਨਿਆਂ ਵਿੱਚ ਕਰੋਨਾਵਾਇਰਸ ਦੇ ਡੈਲਟਾ ਰੂਪ ਦਾ ਪਤਾ ਲਗਾਇਆ ਗਿਆ ਹੈ।
ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ, ‘‘ਕਰੋਨਾ ਵਾਇਰਸ ਦੇ 80 ਫ਼ੀਸਦੀ ਤੋਂ ਵੱਧ ਮਾਮਲੇ ਡੈਲਟਾ ਰੂਪ ਦੇ ਵੀ ਹਨ, ਹੁਣ ਜੋ ਨਵੇਂ ਨਮੂਨੇ ਅਸੀਂ ਭੇਜ ਰਹੇ ਹਾਂ ਉਨ੍ਹਾਂ ਵਿੱਚ ਡੈਲਟਾ ਰੂਪ ਦੇ 80 ਪ੍ਰਤੀਸ਼ਤ ਤੋਂ ਵੱਧ ਕੇਸ ਹਨ। ਪਹਿਲਾਂ ਅਸੀਂ ਆਈਸੀਐਮਆਰ ਨੂੰ ਨਮੂਨੇ ਭੇਜ ਰਹੇ ਸੀ ਉਨ੍ਹਾਂ ਨੇ ਵੀ ਇਹੀ ਦੱਸਿਆ। ਹੁਣ ਅਸੀਂ ਇਸ ਦੀ ਜਾਂਚ ਆਪਣੀਆਂ ਲੈਬਾਂ ਵਿੱਚ ਕਰ ਰਹੇ ਹਾਂ ਤਾਂ ਕੇਸ ਸਿਰਫ਼ ਡੈਲਟਾ ਰੂਪ ਦੇ ਆ ਰਹੇ ਹਨ।’’
ਸ੍ਰੀ ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਤੀਜੀ ਲਹਿਰ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਗਲੀ ਲਹਿਰ ਲਈ 37,000 ਬੈੱਡ, 12,000 ਆਈਸੀਯੂ ਬੈੱਡ ਤਿਆਰ ਕੀਤੇ ਜਾ ਰਹੇ ਹਨ। ਦਿੱਲੀ ਸਰਕਾਰ ਨੇ ਕੋਵਿਡ-19 ਪ੍ਰਬੰਧਨ ਲਈ ਕਲਰ-ਕੋਡਡ ਗਰੇਡਡ ਰਿਸਪਾਂਸ ਸਿਸਟਮ ਲਾਂਚ ਕੀਤਾ ਹੈ। ਇਸ ਦਾ ਪਹਿਲਾ ਪੜਾਅ 0.5 ਫ਼ੀਸਦੀ ਸਕਾਰਾਤਮਕਤਾ ਨਾਲ ਲਾਗੂ ਕੀਤਾ ਜਾਵੇਗਾ। ਸ੍ਰੀ ਜੈਨ ਨੇ ਕਿਹਾ ਕਿ ਜਦੋਂ ਸਕਾਰਾਤਮਕਤਾ ਇੱਕ ਫ਼ੀਸਦੀ ਤੱਕ ਪਹੁੰਚ ਜਾਂਦੀ ਹੈ ਤਾਂ ਦੂਜੇ ਪੜਾਅ ’ਤੇ 5 ਪ੍ਰਤੀਸ਼ਤ ਨੂੰ ਲਾਲ ਪੱਧਰ ਦੇ ਰੂਪ ਵਿੱਚ ਅਤੇ ਫਿਰ ਤੀਜੇ ਪੜਾਅ ਨੂੰ ਲਾਗੂ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly