ਮੈਡਮ ਕੁਸਮ ਆਦੀਆ ਨੇ ਭਰੀ ਫੁੱਲਾਂ ਵਰਗੀ ਹਾਜ਼ਰੀ
ਹੁਸ਼ਿਆਰਪੁਰ / ਸ਼ਾਮਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ) –ਹਲਕਾ ਸ਼ਾਮਚੁਰਾਸੀ ਦੇ ਅਧੀਨ ਆਉਦੇ ਸਰਕਾਰੀ ਐਲੀਮੈਂਟਰੀ ਸਕੂਲ ਸੂਸ ਵਿਖੇ ‘ਤੀਆਂ ਤੀਜ ਦੀਆਂ’ ਨੂੰ ਸਮਰਪਿਤ ਇਕ ਵਿਸ਼ੇਸ਼ ਵਿਰਾਸਤੀ ਪ੍ਰੋਗਰਾਮ ਕਰਵਾਇਆ ਗਿਆ, ਜਿਹੜਾ ਕਿ ਸਾਰਥਿਕ ਹੋ ਨਿਬੜਿਆ। ਇਸ ਵਿਸ਼ੇਸ਼ ਵਿਰਾਸਤੀ ‘ਤੀਆਂ ਤੀਜ ਦੀਆਂ’ ਦੇ ਪ੍ਰੋਗਰਾਮ ਦੌਰਾਨ ਹੋਏ ਇਕੱਠ ਨੇ ‘ਤੀਆਂ ਤੀਜ ਦੀਆਂ’ ਦੀਆਂ ਸਾਰੀਆਂ ਰਸਮਾਂ ਦਾ ਚਾਅ ਪੂਰਾ ਕੀਤਾ ਜਿਹੜਾ ਸਾਵਣ ਦੇ ਮਹੀਨੇ ਮੁਟਿਆਰਾਂ ਦੀ ਜਿੰਦ ਜਾਨ ਹੁੰਦਾ ਸੀ। ਇਸ ਵਿਰਾਸਤੀ ਮੇਲੇ ਵਿਚ ਪੀਘਾਂ, ਲੋਕ ਕਲਾ ਦੇ ਪ੍ਰਦਰਸ਼ਨ ਅਤੇ ਗਿੱਧੇ ਦੀ ਧਮਾਲ ਨਾਲ ਸੱਚਮੁੱਚ ਸਾਵਣ ਦਾ ਮਾਹੌਲ ਸਿਰਜ ਗਿਆ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਮੈਡਮ ਕੁਸਮ ਆਦੀਆ ਨੇ ਕਿਹਾ ਕਿ ਵਿਰਾਸਤੀ ਸਮਾਗਮ ਤੇ ਪੰਜਾਬ ਲੋਕ-ਰੰਗ ਦੀਆਂ ਵੱਖ-ਵੱਖ ਵੰਨਗੀਆਂ ਅਤੇ ਔਰਤਾਂ ਦੇ ਇਕੱਠ ਨਾਲ ਇੰਝ ਅਹਿਸਾਸ ਹੋ ਰਿਹਾ ਹੈ ਜਿਵੇਂ ਪੰਜਾਬ ਦੇ ਵਿਸਰ ਰਹੇ ਪੁਰਾਤਨ ਮਾਣ ਮੱਤੇ ਵਿਰਸੇ, ਵਿਰਾਸਤ ਅਤੇ ਸੱਭਿਆਚਾਰ ਨੇ ਮੁੜ ਦਸਤਕ ਦੇ ਦਿੱਤੀ ਹੋਵੇ। ਕਿਉਂਕਿ ਸਾਵਣ ਦੀਆਂ ਪੀਘਾਂ ਦੇ ਹੁਲਾਰੇ, ਮੁਟਿਆਂ ਦੇ ਗੁੱਟਾਂ ਵਿਚ ਛਣਕਦੀਆਂ ਵੰਗਾਂ, ਮਹਿੰਦੀ ਅਤੇ ਹੋਰ ਸੱਭਿਆਚਾਰਕ ਨਿਸ਼ਾਨੀਆਂ ਨੇ ਆਪਣੇ ਵਿਰਸੇ ਨੂੰ ਸਾਭਣ ਦਾ ਸੁਨੇਹਾ ਦਿੱਤਾ ਹੈ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਇੰਚਾਰਜ ਪਰਮਜੀਤ ਕੌਰ ਸੂਚ, ਸਰਪੰਚ ਬਲਵੀਰ ਕੌਰ ਸੂਚ, ਰਾਜਵੀਰ ਕੌਰ ਚੇਅਰਮੈਨ, ਗੁਲਵਿੰਦਰ ਕੌਰ, ਪਰਮਜੀਤ ਕੌਰ, ਨਿਰਮਲ ਕੌਰ, ਕੁਲਦੀਪ ਕੌਰ, ਸੁਰਿੰਦਰ ਕੌਰ, ਜਗਦੀਸ਼ ਕੌਰ, ਬਲਵਿੰਦਰ ਕੌਰ, ਨੀਤੂ ਸਿੰਘ, ਜੋਗਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਸਿੰਘ, ਬਲਜਿੰਦਰ ਕੌਰ, ਹਰਜੀਤ ਕੌਰ, ਰਸ਼ਪਾਲ ਸਿੰਘ ਗੋਨਾ, ਦਲਜੀਤ ਸਿੰਘ, ਸਰਬਜੀਤ ਕੌਰ, ਸੰਦੀਪ ਕੌਰ, ਗੁਰਬਖਸ਼ ਕੌਰ, ਸੁਖਬੀਰ ਕੌਰ ਵੀ ਸ਼ਾਮਿਲ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly