(ਸਮਾਜ ਵੀਕਲੀ)
ਮਾਂ ਬੋਲੀ ਦੇ ਅਸੀਂ ਹਾਂ ਵਾਰਿਸ
ਸਾਡਾ ਭਾਸ਼ਾ ਤੇ ਅਧਿਕਾਰ
ਸਾਡੀ ਕੁਰਸੀ ਸਭ ਤੋਂ ਉੱਚੀ
ਸਾਡੇ ਸਭ ਤੋਂ ਉੱਚ ਵਿਚਾਰ
ਭਾਸ਼ਾ ਦੀ ਸੇਵਾ ਦੀ ਆੜ ਚ
ਕਰਦੇ ਹਾਂ ਅਸੀਂ ਨਿੱਤ ਵਿਉਪਾਰ
ਉਪਰ ਤੀਕਰ ਹੱਥ ਹੈ ਜਿਸ ਦਾ
ਉਸਨੂੰ ਦੇਵਾਗੇ ਪੁਰਸ਼ਕਾਰ
ਚੰਗੀ ਕਲਾ ਦੀ ਲੋੜ ਕੋਈ ਨਾ
ਸਿਫਾਰਸ਼ ਕਰੇਗੀ ਚਮਤਕਾਰ
ਕਾਲੇ ਕਾਰਨਾਮੇ ਅਸੀਂ ਕਰਕੇ
ਕਲਾਕਾਰੀ ਕਰ ਦੇਣੀ ਲਾਚਾਰ
ਕਿਸ ਦੀ ਹਿੰਮਤ ਅੱਗੇ ਬੋਲੇ
ਬਿੰਦਰਾ ਨਾਲ ਸਾਡੇ ਸਰਕਾਰ
ਬਿੰਦਰ
ਸਾਹਿਤ ਇਟਲੀ ਵਾਲਾ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly