(ਸਮਾਜ ਵੀਕਲੀ)
ਭਾਰਤ ਵਰਸ਼ ਹਮਾਰਾ ਚੁੱਪ ਹੈ।
ਦੇਸ਼ ਧ੍ਰੋਹ ਦੀ ਧਾਰਾ ਚੁੱਪ ਹੈ।
ਸਾਡਾ ਏਕਾ ਨਾਅਰਾ ਚੁੱਪ ਹੈ।
ਭਗਵਾਂ ਭਾਈਚਾਰਾ ਚੁੱਪ ਹੈ।
ਜਾਤ ਧਰਮ ਦੀ ਨਫ਼ਰਤ ਵੰਡਦਾ,
ਸੜਿਆ ਇਹ ਗਲਿਆਰਾ ਚੁੱਪ ਹੈ।
ਖੁੰਝਿਆ ਏ ਕਦ ਭੌਂਕਾ ਲੀਡਰ,
ਉਹ ਬੜਬੋਲ ਬੁਲਾਰਾ ਚੁੱਪ ਹੈ।
ਇੰਚ ਛਪੰਜਾ ਛਾਤੀ ਸੁੰਗੜੀ,
ਦਾਅਵੇ ਕਰਦਾ ਦਾਰਾ ਚੁੱਪ ਹੈ।
ਐ ਕੁਦਰਤ ਦੇ ਬਾਂਦਰ ਬੰਦੇ,
ਖੌਲਿਆ ਨਾ ਹੁਣ ਪਾਰਾ ਚੁੱਪ ਹੈ।
ਮਾਰ ਜਮੀਰਾਂ ਕਰਨ ਗੁਲਾਮੀ,
ਮੋਢੇ ਲੱਗਿਆ ਤਾਰਾ ਚੁੱਪ ਹੈ।
ਉਹਨਾਂ ਨੇ ਇਤਿਹਾਸ ਐ ਰਚਿਆ,
ਬਣ ਨਾ ਸਕੇ ਸਹਾਰਾ ਚੁੱਪ ਹੈ।
ਢੋਲ ਬਜਾਏ ਭੰਗੜੇ ਪਾਏ,
ਬੁਜ਼ਦਿਲ ਲਾਣਾ ਸਾਰਾ ਚੁੱਪ ਹੈ।
ਅਨਿਆਂ ਦੀਆਂ ਬੁਛਾੜਾਂ ਝੱਲਦੇ,
ਲੱਗਣ ਵਾਲਾ ਲਾਰਾ ਚੁੱਪ ਹੈ।
ਲਾਹਨਤ ਲਾਹਨਤ ਲੱਖ ਲਾਹਨਤਾਂ,
” ਰਾਜਨ “ਦੇਸ਼ ਇਹ ਸਾਰਾ ਚੁੱਪ ਹੈ।
ਰਜਿੰਦਰ ਸਿੰਘ ਰਾਜਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly