(ਸਮਾਜ ਵੀਕਲੀ)
`ਅੱਜ ਤੋਂ ਤਕਰੀਬਨ 35 ਸਾਲ ਪਹਿਲਾਂ ਸੰਨ 1986 ਵਿਚ ਇਕ ਪ੍ਰਮਾਣੂ ਹਾਦਸਾ ਹੋਇਆ ਸੀ।ਆਉਣ ਵਾਲੇ ਸਾਰੇ ਸੈਲਾਨੀ ਲਈ ਚੇਨਰੋਬਿਲ ਵਿਚ ਜਾਣ ਦੀ ਮਨਾਹੀ ਸੀ।ਪਰ ਸਮਾਂ੍ਹ ਬੀਤਣ ਦੇ ਨਾਲ ਚੇਨਰੋਬਿਲ ਬਾਅਦ ਵਿਚ ਹੌਲੀ-ਹੌਲੀ ਰੋਮਾਂਚ ਪਸੰਦ ਕਰਨ ਵਾਲੇ ਘੁਮੰਕੜਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ।
ਇੰਨ੍ਹਾਂ ‘ਚੋਂ ਕੁਝ ਘੁਮੰਕੜ ਤਾਂ ਇਹੋ ਜਿਹੇ ਹਨ,ਜੋ ਚੇਨਰੋਬਿਲ ਵਿਚ ਹਾਲ ਵਿਚ ਉਥੇ ਦੀ ਸਰਕਾਰ ਦੇ ਵੱਲੋਂ ਖੋਲੇ ਗਏ ਹੋਸਟਲ ਵਿਚ ਪੂਰੀ-ਪੂਰੀ ਰਾਤ ਗੁਜ਼ਾਰ ਰਹੇ ਹਨ।ਦੁਨੀਆਂ ਦੇ ਸਭ ਤੋਂ ਖਤਰਨਾਕ ਪ੍ਰਮਾਣੂ ਹਾਦਸੇ ਵਾਲੀ ਥਾਂ ਵਿਚ ਲੋਕਾ ਦੀ ਇਹੋ ਜਿਹੀ ਦਿਲਚਸਪੀ ਥੋੜਾ ਜਿਹਾ ਸਾਨੂੰ ਹੈਰਾਨ ਕਰਦੀ ਹੈ।
ਭਾਰਤ ਤੋਂ ਯੁਕ੍ਰੇਨ ਦੀ ਦੂਰੀ ਤਕਰੀਬਨ ਪੰਜ਼ ਹਜ਼ਾਰ ਕਿਲੋਮੀਟਰ ਹੈ।ਯੁਕ੍ਰੇਨ ਦੀ ਰਾਜਧਾਨੀ ਕੀਏਵ ਤੋਂ ਦੋ ਘੰਟੇ ਦੀ ਦੂਰੀ ਤੇ 30 ਕਿਲੋਮੀਟਰ ਦੇ ਖੇਤਰਫਲ ਵਿਚ ਚੇਨਰੋਬਿਲ ਖਤਰੇ ਵਾਲਾ ਜੋਨ ਹੈ।ਇਸ ਨੂੰ ਦੁਨੀਆ ਦੀਆਂ ਉਨਾਂ ਕੁਝ ਖਤਰਨਾਕ ਥਾਂਵਾ ਵਿਚ ਗਿਣਿਆ ਗਿਆ ਹੈ,ਜਿਹੜੇ ਮਰਜੀ ਸਮੇਂ ਨਹੀ ਠਹਿਰ ਸਕਦੇ,ਉਥੇ ਲੋਕ ਇਕ ਤੈਅ ਸਮੇਂ ਤੱਕ ਹੀ ਠਹਿਰ ਸਕਦੇ ਹਨ।ਇਹੋ ਜਿਹਾ ਨਾ ਕਰਨਾ ਖਤਰੇ ਨੂੰ ਸੱਦਾ ਦੇਣ ਵਾਲੀ ਗੱਲ ਹੋ ਸਕਦੀ ਹੈ।ਜਿਸ ਨੂੰ ਕੋਈ ਵੀ ਜਾਣਬੁੱਝ ਕੇ ਨਹੀ ਕਰੇਗਾ।
ਇਸ ਥਾਂ ਤੇ ਕੋਈ ਉਂਝ ਵੀ ਆਸਾਨੀ ਨਾਲ ਨਹੀ ਪਹੁੰਚ ਸਕਦਾ।ਸਾਨੂੰ ਇਥੇ ਪਹੁੰਚਣ ਦੇ ਲਈ ਸਰਕਾਰ ਕੋਲੋ ਖਾਸ ਇਜ਼ਾਜਤ ਅਤੇ ਰੇਡੀਏਸ਼ਨ ਮੋਨੀਟਰ ਕਰਨ ਵਾਲੇ ਉਪਕਰਣਾਂ ਨਾਲ ਲੇਸ ਹੋਣਾ ਹੁੰਦਾ ਹੈ।ਕੜਾਕੇ ਦੀ ਠੰਢ ਵਾਲੇ ਦਸੰਬਰ ਮਹੀਨੇ ਦੇ ਬਾਵਜੂਦ ਚੇਨਰੋਬਿਲ ਪਹੁੰਚਣ ਵਾਲੇ ਅਸੀ ਇਕੱਲੇ ਨਹੀਂ ਸੀ,ਉਥੇ ਘੁੰਮਣ ਆਏ ਹੋਰ ਬਹੁਤ ਸਾਰੇ ਲੋਕ ਸਨ।ਹਰ ਰੋਜ਼ ਸਵੇਰ ਦੇ ਸਮੇਂ ਇਕ ਸਪੈਸ਼ਲ ਟੂਰ ਗਾਇਡ ਸਮੇਤ ਅਤੇ ਘੁੰਮਣ ਵਾਲੇ ਲੋਕਾਂ ਦੇ ਨਾਲ ਇਕ ਬੱਸ ਇਸ ਉਜਾੜ ਜਿਹੇ ਇਲਾਕੇ ਵਿਚ ਆਉਂਦੀ ਹੈ,ਅਤੇ ਲੋਕਾਂ ਨੂੰ ਘੁੰਮ ਕੇ ਤਹਿ ਸਮੇਂ ਵਿਚ ਵਾਪਸ ਆਉਣ ਦੇ ਲਈ ਕਿਹਾ ਜਾਂਦਾ ਹੈ।ਸਾਲ 2011 ਵਿਚ ਯੁਕ੍ਰੇਨ ਦੀ ਸਰਕਾਰ ਨੇ ਇਸ ਥਾਂ ਨੂੰ ਯਾਤਰੀਆਂ ਦੇ ਲਈ ਖੋਲਣ ਤੋਂ ਬਾਅਦ ਹੁਣ ਤੱਕ ਇਸ ਜਗਾ ‘ਤੇ ਹਜਾਰਾਂ ਲੋਕ ਆ ਚੁੱਕੇ ਹਨ।
ਇਥੇ ਆਉਣ ਵਾਲੇ ਲੋਕਾਂ ਵਿਚ ਵਿਦੇਸ਼ੀ ਵੀ ਸ਼ਾਮਲ ਹੁੰਦੇ ਹਨ।ਇਹੋ ਜਿਹੇ ਵਿਚ ਸਰਕਾਰ ਨੇ ਕੁਝ ਵਕਤ ਪਹਿਲਾਂ ਹੀ ਖਤਰੇ ਵਾਲੇ ਜੋਨ ਦੇ ਅੰਦਰ ਇਕ ਨਵਾਂ ਹੋਸਟਲ ਖੋਲਿਆ ਹੋਇਆ ਹੈ।ਜਿਸ ਵਿਚ ਤੁਸੀਂ ਸਿਰਫ 500 ਰੁਪਏ ਖਰਚ ਕੇ ਇਕ ਰਾਤ ਗੁਜ਼ਾਰ ਸਕਦੇ ਹੋ, 96 ਬੈਡ ਵਾਲੇ ਇਸ ਹੋਸਟਲ ਦਾ ਵਪਾਰ ਤੇਜੀ ਨਾਲ ਵੱਧ ਰਿਹਾ ਹੈ,ਵਜ਼ਾ ਇਹ ਹੈ ਕਿ ਅਮਰੀਕਾ,ਬ੍ਰਾਜ਼ੀਲ,ਚੇਕ ਰਿਪਬਲਿਕ,ਪੋਲੈਂਡ ਅਤੇ ਯੂ ਕੇ ਤੋਂ ਆਉਣ ਵਾਲੇ ਟੂਰਿਸਟ ਹਨ।
ਹੋਸਟਲ ਮੈਨੇਜਰ ਸਵਿਟਲਾਨਾ ਗਰਿਤਸੈਂਕੋ ਦੱਸਦੀ ਹੈ ਕਿ ਜਦ ਲੋਕ ਇੱਥੇ ਠਹਿਰਣ ਵਾਸਤੇ ਆਉਂਦੇ ਹਨ ਤਾਂ ਉਨਾਂ ਨੂੰ ਇਹ ਸਾਫ ਤੌਰ ਤੇ ਯਾਦ ਕਰਾ ਦਿੱਤਾ ਜਾਂਦਾ ਹੈ,ਸੁਚੇਤ ਕੀਤਾ ਜਾਂਦਾ ਹੈ ਕਿ ਏਥੇ ਠਹਿਰਨਾ ਹੈ ਤਾਂ ਜਿਆਦ ਦੇਰ ਬਾਹਰ ਨਹੂ ਰੁਕਣਾ ਕਿਉਕਿ ਏਥੇ ਜਿਆਦਾ ਦੇਰ ਬਾਹਰ ਰੁਕਣਾ ਸੁਰੱਖਿਅਤ ਨਹੀ ਹੈ।ਚੇਨਰੋਬਿਲ ਪਹੁੰਚ ਕੇ ਪਹਿਲੀ ਨਜ਼ਰ ‘ਚ ਇਹੋ ਜਿਹਾ ਮਹਿਸੂਸ ਹੁੰਦਾ ਹੈ,ਕਿ ਜਿਵੇਂ ਇਹ ਅਜੇ ਵੀ ਪੁਰਾਣੇ ਦੌਰ ਵਿਚ ਹੀ ਅਟਕਿਆ ਹੋਇਆ ਹੈ।ਪਰ ਚੇਨਰੋਬਿਲ ਦਾ ਇਹ ਹੋਸਟਲ ਮਹਿਮਾਨਾਂ ਦੇ ਲਈ ਬਣਾਏ ਗਏ ਨਵੀ ਤਕਨੀਕ ਨਾਲ ਟੀ-ਰੂਮ ਅਤੇ ਤੇਜ਼ ਸਪੀਡ ਵਾਲੇ ਵਾਈ-ਫਾਈ ਨਾਲ ਲੈਸ ਹੈ।
ਚੇਨਰੋਬਿਲ ਘੁੰਮਣ ਦਾ ਨਜ਼ਾਰਾ ਸੱਚਮੁੱਚ ਅਜਬ-ਗਜਬ ਹੈ।ਯਾਤਰੀਆਂ ਨੂੰ ਰੇਡੀਏਸ਼ਨ ਚੈਂਕ ‘ਚੋਂ ਹੋ ਕੇ ਲੰਘਣਾ ਹੁੰਦਾ ਹੈ।ਇੱਥੇ ਬੱਚਿਆਂ ਨੂੰ ਜਾਣ ਦੀ ਇਜ਼ਾਜਤ ਨਹੀ ਹੈ।ਇਸ ਗੱਲ ਨੂੰ ਲੈ ਕੇ ਉਨਾਂ ਦੇ ਬਹੁਤ ਸਖਤ ਨਿਯਮ ਹਨ ਕਿ ਚੇਨਰੋਬਿਲ ਦੀ ਕਿਹੜੀ ਥਾਂ ਤੇ ਜਾਣਾ ਹੈ ਤੇ ਕਿਹੜੀ ਥਾਂ ਤੇ ਬਿਲਕੁਲ ਨਹੀਂ ਜਾਣਾ ਅਤੇ ਇਥੇ ਕਿਸੇ ਵੀ ਚੀਜ਼ ਨੂੰ ਹੱਥ ਨਹੀ ਲਾਉਣਾ।ਗਾਇਡ ਅੋਲੇਕਸੰਦਰ ਸਾਡੇ ਕੋਲੋ ਇਕ ਪੇਪਰ ਤੇ ਦਸਤਖਤ ਕਰਵਾਉਦੇ ਹਨ।ਇਸ ਪੇਪਰ ਵਿਚ ਇੱਥੋਂ ਦੇ ਨਿਯਮ ਅਤੇ ਸ਼ਰਤਾਂ ਲਿਖੀਆਂ ਹੋਈਆਂ ਹਨ।ਉਹ ਸਾਨੂੰ ਦੱਸਦੇ ਹਨ ਕਿ ਕੀ ਖਾਣਾ ਹੈ,ਕੀ ਪੀਣਾ ਹੈ ਅਤੇ ਸਿਗਰਟਨੋਸ਼ੀ ਕਰਨੀ ਹੈ ਜਾਂ ਨਹੀ ਕਰਨੀ ਹੈ।
ਅੋਲੇਕਸੰਦਰ ਸਾਨੂੰ ਇਹ ਵੀ ਦੱਸਦੇ ਹਨ ਕਿ ਇਸ ਥਾਂ ਤੇ ਜਾਣ ਤੋਂ ਪਹਿਲਾਂ ਜੋ ਰੇਡੀਏਸ਼ਨ ਚੈਕ ਹੁੰਦਾ ਹੈ।ਉਸ ਚੈਕ ਵਿਚ ਫੇਲ ਹੋ ਜਾਣ ਤੇ ਇੱਥੇ ਆਏ ਲੋਕਾਂ ਨੂੰ ਆਪਣੇ ਜੁੱਤੇ ਵੀ ਇੱਥੇ ਛੱਡ ਕੇ ਜਾਣੇ ਪੈ ਸਕਦਾ ਹੈ।ਪਰ ਇਹੋ ਜਿਹੀਆਂ ਹਦਾਇਤਾਂ ਦਾ ਰੋਮਾਂਚ ਪਸੰਦ ਕਰਨ ਵਾਲੇ ਯਾਤਰੀਆਂ ‘ਤੇ ਕੋਈ ਅਸਰ ਪੈਂਦਾ ਹੋਇਆ ਨਜ਼ਰ ਨਹੀ ਆਉਦਾ ਹੈ।ਆਸਟ੍ਰੇਲੀਆ ਦੇ ਮੇਲਬਰਨ ਤੋਂ ਕਿਮ ਹੇਨਵਿਨ ਆਪਣੇ ਭਰਾ ਗਿਆਨ ਦੇ ਨਾਲ ਇੱਥੇ ਆਈ ਹੈ।
ਕਿਮ ਹੇਨਵਿਨ ਦੱਸਦੀ ਹੈ ਕਿ ਮੇਰੇ ਦੋਸਤ ਨੇ ਮੈਨੂੰ ਪਹਿਲੀ ਵਾਰ ਇਸ ਥਾਂ ਦੇ ਬਾਰੇ ਵਿਚ ਦੱਸਿਆ ਸੀ।ਜਦ ਅਸੀ ਯੁਕ੍ਰੇਨ ਆਏ ਤਾਂ ਮੈਨੂੰ ਲੱਗਿਆ ਕਿ ਐਨੀ ਕੋਲ ਆ ਕੇ ਤਾਂ ਇਹ ਥਾਂ ਘੁੰਮਣੀ ਬਣਦੀ ਹੈ।ਹੁਣ ਜਦ ਅਸੀ ਇਥੇ ਘੁੰਮ ਲਿਆ ਸਾਰਾ ਆਪਾ-ਦੇਆਲਾ ਦੇਖ ਲਿਆ ਬਹੁਤ ਵਧੀਆਂ ਹੈ,ਏਥੇ ਆ ਕੇ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ,ਮੈਂ ਏਥੇ ਘੁੰਮਣ ਆਉਣ ਵਾਲਿਆ ਦੇ ਲਈ ‘ਮਸਟ-ਡੂ’ ਕਹਿੰਦੀ ਹਾਂ। ਮਤਲਬ ਇੱਥੇ ਜਰੂਰ ਆਓ।
ਹੁਣ ਚੇਨਰੋਬਿਲ ਤੋਂ 20 ਕਿਲੋਮੀਟਰ ਦੂਰ ਪ੍ਰਿਪਿਆਤ ਦੇ ਵੱਲ ਚੱਲਦੇ ਹਾਂ।26 ਅਪਰੈਲ 1986 ਨੂੰ ਚੇਨਰੋਬਿਲ ਨਿਊਕਲਿਅਰ ਪਲਾਂਟ ਦੇ ਯੁਨਿਟ-4 ਵਿਚ ਵਿਸਫੋਟ ਹੋਇਆ ਸੀ ਅਤੇ ਹਵਾ ਵਿਚ ਰੇਡੀਓਐਕਟਿਵ ਮਟੀਰੀਅਲ ਘੁਲ ਗਿਆ ਸੀ।ਇਸ ਹਾਦਸੇ ਦੇ ਬਾਅਦ ਇੰਝ ਲੱਗਿਆ ਜਿਵੇਂ ਪ੍ਰਿਪਿਆਤ ਦੇ ਲਈ ਸਮਾਂ ਰੁੱਕ ਗਿਆ ਹੋਵੇ।ਇਸ ਹਾਦਸੇ ਦੇ ਕੁਝ ਹੀ ਹਫਤਿਆਂ ਦੇ ਅੰਦਰ 30 ਕਰਮਚਾਰੀ ਮਦਦ ਕਰਨ ਲਈ ਉਥੇ ਪਹੁੰਚੇ ਅਤੇ ਆਪਣੀ ਜਾਨ ਗੁਆ ਚੁੱਕੇ ਸਨ।ਉਸ ਤੋਂ ਬਾਅਦ ਇਸ ਇਲਾਕੇ ਦੇ ਕਰੀਬ ਦੋ ਲੱਖ ਲੋਕਾਂ ਨੂੰ ਬਚਾ ਲਿਆ ਗਿਆ ਸੀ।
ਇੱਥੇ ਆਉਣ ਵਾਲੇ ਲੋਕ ਈਰਾਨ ਪ੍ਰਿਪਿਆਤ ਵਿਚ ਮਲਵੇ ਨਾਲ ਭਰੀ ਬਿਲਡਿੰਗ ਨੂੰ ਦੇਖ ਰਹੇ ਹਨ।ਬਰਫ ਨਾਲ ਢੱਕੀਆਂ ਕਾਰਾਂ ਅਤੇ ਵਿਸ਼ਾਲਾ ਫੇਰੀ ਵ੍ਹੀਲ ਮਤਲਬ ਵੱਡੇ ਵਾਲੇ ਝੁਲੇ ਦਾ ਪੀਲਾ ਰੰਗ ਹੁਣ ਤਕ ਲੱਥਾ ਨਹੀ ਹੈ।ਬੱਚਿਆ ਦਾ ਹੋਸਟਲ ਬਣਿਆ ਖੰਡਰ,ਵਿਚ ਪਲੰਘ ‘ਤੇ ਇੱਕ ਬੱਚੀ ਦੀ ਡੌਲ ਦੇਖ ਕੇ ਮਨ ਵਿਚ ਥੋੜਾ ਜਿਹਾ ਖੌਫ ਪੈਦਾ ਹੁੰਦਾ ਹੈ।ਯੁਕ੍ਰੇਨ ਦੇ ਈਕੋਲੋਜੀ ਐਂਡ ਨੇਚੁਰਲ ਰਿਸੋਰਸ ਮਨਿਸਟਰ ਅੋਸਟੇਪ ਸੇਮੇਰਾਂਕ ਬੀ ਬੀ ਸੀ ਨੂੰ ਦੱਸਦੇ ਹਨ ਕਿ ਤੁਸੀ ਇੱਥੇ ਤਦੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋਗੇ,ਜੇ ਤੁਸੀ ਇੱਥੌ ਦੇ ਨਿਯਮਾਂ ਨੂੰ ਸਖਤੀ ਨਾਲ ਫਾਲੋ ਕਰਦੇ ਹੋੋ।
ਥੋੜੀ ਜਿਹੀ ਵੀ ਤੁਹਾਡੇ ਵਲੋ ਵਰਤੀ ਗਈ ਲਾਪ੍ਰਵਾਹੀ,ਤੁਹਾਡੀ ਸਿਹਤ ਨੂੰ ਖਤਰਾ ਹੋ ਸਕਦਾ ਹੈ ਸੇਮੇਰਾਕ ਕਹਿੰਦੇ ਹਨ ਕਿ ਨਿਊਕਲੀਅਰ ਰਿਏਕਟਰ ਨੂੰ ਢੱਕਣ ਦੇ ਲਈ ਬਣਾਏ ਗਏ ਇਕ ਤਰ੍ਹਾਂ ਦੇ ਟੇਂਟ ਨੂੰ ਬਣਾਉਣ ਦੇ ਲਈ ਕਰੀਬ 10 ਹਜਾਰ ਲੋਕਾਂ ਨੇ ਚਾਰ ਸਾਲ ਤਕ ਕੰਮ ਕੀਤਾ।ਜ਼ਾਹਿਰ ਹੈ ਕਿ ਉਨ੍ਹਾਂ ਨੇ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾਉਂਦੇ ਹੋਏ ਇਹ ਕੰਮ ਕੀਤਾ ਹੋਵੇਗਾ।
ਅਮਰਜੀਤ ਚੰਦਰ
9417600014
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly