ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਹਫ਼ਤੇ ਦਾ ਨੋਟਿਸ ਦੇਣਾ ਪਵੇਗਾ: ਹਾਈ ਕੋਰਟ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੀ ਸਥਿਤੀ ਵਿਚ ਪਹਿਲਾਂ ਹਫ਼ਤੇ ਦਾ ਨੋਟਿਸ ਦੇਣਾ ਜ਼ਰੂਰੀ ਹੋਵੇਗਾ। ਇਹ ਹੁਕਮ ਹਾਈ ਕੋਰਟ ਨੇ ਕੋਟਕਪੂਰਾ ਪੁਲੀਸ ਫਾਇਰਿੰਗ ਕੇਸ ਦੇ ਮਾਮਲੇ ਵਿਚ ਦਿੱਤੇ ਹਨ। ਜਸਟਿਸ ਅਵਨੀਸ਼ ਝੀਂਗਣ ਦੇ ਇਸ ਹੁਕਮ ਨਾਲ ਸੈਣੀ ਹੁਣ ‘ਆਪਣੇ ਬਚਾਅ ਲਈ ਉਪਲੱਬਧ ਬਦਲਾਂ ਦਾ ਆਸਰਾ ਲੈ ਸਕਣਗੇ।’ ਦੱਸਣਯੋਗ ਹੈ ਕਿ ਸੈਣੀ ਨੇ ਪੰਜਾਬ ਸਰਕਾਰ ਖ਼ਿਲਾਫ਼ ਹਾਈ ਕੋਰਟ ਪਹੁੰਚ ਕੀਤੀ ਸੀ ਤੇ ਅਗਾਊਂ ਜ਼ਮਾਨਤ ਮੰਗੀ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਪੜਾ ਮਿੱਲ ਦੇ ਬਾਹਰ ਪ੍ਰਦਰਸ਼ਨ ਕਰਨ ’ਤੇ ਮੇਧਾ ਪਾਟਕਰ ਤੇ ਸੈਂਕੜੇ ਵਰਕਰ ਗ੍ਰਿਫ਼ਤਾਰ
Next articleਕਿਸਾਨ ਸੰਸਦ ਵਿੱਚ ਪਰਾਲੀ ਬਾਰੇ ਆਰਡੀਨੈਂਸ ’ਤੇ ਚਰਚਾ; 11 ਮਤੇ ਪਾਸ ਕੀਤੇ